Punjab

ਮੰਡੀ ਗੋਬਿੰਦਗੜ੍ਹ ਦੀ ਇੱਕ ਮਿੱਲ ‘ਚ ਹੋਇਆ ਜ਼ੋਰਦਾਰ ਧਮਾਕਾ, 10 ਮਜਦੂਰ ਝੂਲਸੇ, ਛੇ ਦੀ ਹਾਲਤ ਗੰਬੀਰ

‘ਦ ਖ਼ਾਲਸ ਬਿਊਰੋ :- ਮੰਡੀ ਗੋਬਿੰਦ ‘ਚ ਅੱਜ ਇੱਕ ਦਿਲ ਦਹਿਲਾਉਣ ਵਾਲਾ ਹਾਦਸਾ ਸਾਹਮਣੇ ਆਇਆ ਹੈ। ਇੱਥੋਂ ਦੇ  ਫੋਕਲ ਪੁਆਇੰਟ ‘ਚ TCG ਫਰਨਿਸ ਵਿੱਚ ਸਵੇਰੇ ਅਚਾਨਕ ਇੱਕ ਜ਼ੋਰਦਾਰ ਧਮਾਕਾ ਹੋਣ ਕਾਰਨ ਦਸ ਮਜਦੂਰ ਝੁਲਸ ਗਏ। ਇਨ੍ਹਾਂ ‘ਚੋਂਂ ਛੇ ਮਜਦੂਰ 90 ਫੀਸਦ ਤੱਕ ਅੱਗ ਨਾਲ ਝੁਲਸੇ ਗਏ ਹਨ, ਜਿਸ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਹੋਣ ‘ਤੇ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ‘ਚ ਇਲਾਜ ਲਈ ਭੇਜ ਦਿੱਤਾ ਗਿਆ ਹੈ।

ਹੋਰ ਚਾਰ ਜ਼ਖ਼ਮੀ ਮਜ਼ਦੂਰਾਂ ਨੂੰ ਮੰਡੀ ਗੋਬਿੰਦਗੜ੍ਹ ਦੇ ਹੀ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈਡਾਕਟਰਾਂ ਦੀ ਜਾਣਕਾਰੀ ਮੁਤਾਬਿਕ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲੀਸ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੀ ਹੈ। ਉਧਰ ਮਿੱਲ ਮਾਲਕ ਹਰਮੇਸ਼ ਜੈਨ ਨੇ ਕਿਹਾ ਕਿ ਉਹ ਮਜ਼ਦੂਰਾਂ ਦਾ ਇਲਾਜ ਕਰਵਾ ਰਹੇ ਹਨ। ਹਾਲਾਂਕਿ ਧਮਾਕੇ ਹੋਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਿਆ।