India Punjab

ਕਿਹੋ ਜਿਹਾ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਿਲੱਖਣ ਰਾਜ-ਜ਼ਰੂਰ ਪੜ੍ਹੋ ਬਰਸੀ ‘ਤੇ ਵਿਸ਼ੇਸ਼

 

‘ਦ ਖਾਲਸ ਬਿਊਰੋ:- ਅੱਜ ਦੇ ਦਿਨ 27 ਜੂਨ 1839 ਨੂੰ ਪੰਜ ਦਰਿਆਵਾਂ ਦਾ ਸ਼ੇਰ, ਮਹਾਰਾਜਾ ਰਣਜੀਤ ਸਿੰਘ ਸਵੇਰ ਦੇ ਸਮੇਂ ਇਸ ਦੁਨੀਆਂ ਦੇ ਸਹਾਵੇ ਬਾਗ ਨੂੰ ਸਦਾ ਲਈ ਛੱਡ ਗਿਆ ਸੀ। ਉਸ ਤੋਂ ਅਗਲੇ ਦਿਨ ਚਿਖਾ ਇਕੱਲੇ ਸ਼ੇਰ-ਏ-ਪੰਜਾਬ ਦੀ ਨਹੀਂ ਸਗੋਂ ਪੰਜਾਬੀਆਂ ਦੀ ਖੁਸ਼ਕਿਸਮਤੀ ਦੀ ਸੜ੍ਹੀ ਸੀ।

ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸ਼ੁਕੱਰਚੱਕੀਆ ਮਿਸਲ ਦੇ ਮਹਾਨ ਯੋਧੇ ਸ:ਮਹਾਂ ਸਿੰਘ ਸ਼ੁੱਕਰਚੱਕੀਆ ਦੇ ਘਰ 1780 ਨੂੰ ਗੁਜਰਾਵਾਲਾਂ ਵਿੱਚ ਹੋਇਆ। ਮਹਾਰਾਜਾ ਰਣਜੀਤ ਸਿੰਘ ਨੂੰ ਵਿਸ਼ਾਲ ਸਿੱਖ ਰਾਜ ਕਾਇਮ ਕਰਨ ਵਾਲੇ ਸੁਰਬੀਰ ਯੋਧੇ ਵਜੋਂ ਜਾਣਿਆ ਜਾਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਕਰ ਕੇ ਆਪਣੇ ਹਰ ਦਿਨ ਦੇ ਕੰਮਾਂ ਦੀ ਸ਼ੂਰੁਆਤ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਜੀ ਨੇ 19 ਸਾਲ ਦੀ ਉਮਰ ਵਿੱਚ ਲਾਹੋਂਰ ਫਤਿਹ ਕੀਤੀ ਸੀ। ਸਰਕਾਰ-ਏ-ਖਾਲਸਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਮ ਸੁਣ ਕੇ ਮੁਗਲ਼ਾ ਸਣੇ ਅੰਗਰੇਜ ਵੀ ਥਰ-ਥਰ ਕੰਬਦੇ ਸਨ।

 

ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਭਾਗ ਵਿੱਚ ਹੋਰ ਰਾਜਾ ਨਾਲੋ ਇਕ ਵੱਖਰੀ ਹੀ ਵਿਲੱਖਣਤਾ ਸੀ। ਇਤਿਹਾਸਕਾਰ ਅਜਮੇਰ ਸਿੰਘ ਦੀ ਕਿਤਾਬ ‘ਕਿਸ ਬਿਧ ਰੁਲੀ ਪਾਤਸ਼ਾਹੀ’ ਵਿੱਚ ਦਰਜ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬੇਸ਼ੱਕ ਖਾਲਸੇ ਦੀ ਜਮਹੂਰੀ ਤੇ ਗਣਤੰਤਰਾਜੀ ਸਪਿਰਟ ਦੇ ਬਿਲਕੁਲ ਅਨੁਕੂਲ ਨਹੀ ਸੀ। ਪਰ ਸ਼ੇਰੇ-ਏ-ਪੰਜਾਬ ਨੇ ਰਵਾਇਤੀ ਸਮਰਾਟਾ ਵਾਲੇ ਸਾਰੇ ਦਸਤੂਰ ਤਿਆਗ ਕੇ ਖਾਲਸੇ ਦੀ ਜਮਬੂਰੀ ਤਬੀਅਤ ਵਾਲੀਆਂ ਕੁੱਝ ਨਿਆਰੀਆ ਰੀਤਾ ਵੀ ਸ਼ੁਰੂ ਕੀਤੀਆ ਸਨ।

ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਿਲੱਖਣ ਰਾਜ:

ਸ਼ੇਰੇ-ਏ-ਪੰਜਾਬ ਨੇ ਇੱਕ ਪੁਰਖੀ ਸ਼ਾਹੀ ਦੀ ਮਰਿਆਦਾ ਤੋਂ ਹੱਟ ਕੇ ਆਪਣੀ ਹਕੂਮਤ ਨੂੰ ‘ਸਰਕਾਰ ਖਾਲਸਾ ਜੀ’ ਦੇ ਨਾਂ ਨਾਲ ਨਿਵਾਜਿਆ ਅਤੇ ਸਰਕਾਰੀ ਚਿੱਠੀ ਪੱਤਰ ਖਾਲਸੇ ਦੇ ਨਾਂ ਨਾਲ ਭੇਜਣੇ ਸ਼ੁਰੂ ਕਰ ਦਿੱਤੇ। ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾਂ ਆਪਣੇ ਆਪ ਨੂੰ ਕੋਈ ਵੀ ਖਿਤਾਬ ਬਖਸ਼ਣ ਦਾ ਸੰਕੋਂਚ ਕਰਦਿਆ ਆਪਣੇ ਆਪ ਨੂੰ ਸਿਰਫ ਤੇ ਸਿਰਫ ਸਾਦੇ ਨਾਂ ਨਾਲ ਬੁਲਵਾਇਆ।

ਪੰਜਾਬ ਦੇ ਪੁੱਤਰ ਨੇ ਨਾ ਹੀ ਕਦੇ ਕੋਈ ਵਿਸ਼ੇਸ ਤਖਤ ਬਣਵਾਇਆ ਨਾ ਹੀ ਕੋਈ ਸ਼ਾਹੀ ਮੁਕਟ। ਮਹਾਰਾਜਾ ਰਣਜੀਤ ਸਿੰਘ ਨੇ ਹਮੇਸ਼ਾਂ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ਤੇ ਚੱਲਦਿਆ ਸਿਰਫ ਦਸਤਾਰਾ ਹੀ ਸਜਾਈਆਂ। ਸਿੱਖ ਰਾਜ ਵਿੱਚ ਉਹਨਾਂ ਆਪਣੇ ਨਾਂ ਦਾ ਸਿੱਕਾ ਨਹੀਂ ਸਗੋਂ ‘ਨਾਨਕਸ਼ਾਹੀ’ ਸਿੱਕਾ ਚਲਾਇਆ।

ਸਭ ਤੋਂ ਵੱਡੀ ਸੇਵਾ ਸ਼ੇਰੇ-ਏ-ਪੰਜਾਬ ਨੇ ਸ਼੍ਰੀ ਹਰਮਿੰਦਰ ਸਾਹਿਬ ‘ਤੇ ਸੋਨਾ ਮੜ੍ਹਵਾਉਣ ਦੀ ਸਾਰੀ ਆਪ ਨਿਭਾਈ ਅਤੇ ਗੁਰੂ ਸਾਹਿਬਾਨਾਂ ਦੇ ਜੀਵਨ ਕਾਲ ਨਾਲ ਜੁੜੀਆ ਪਾਵਨ ਨਿਸ਼ਾਨੀਆਂ ਲੱਭ ਕੇ ਉਨ੍ਹਾਂ ਦੇ ਰੱਖ-ਰਖਾਵ ਲਈ ਇਤਿਹਾਸਿਕ ਯਾਦਗਾਰਾਂ ਦੀ ਉਸਾਰੀ ਕਰਵਾਈ। ਗੁਰੂ ਸਾਹਿਬਾਨਾਂ ਦੀ ਯਾਦ ‘ਚ ਅਨੇਕਾਂ ਗੁਰਧਾਮ ਉਸਾਰੇ ਅਤੇ ਸਾਰੇ ਪ੍ਰਮੁੱਖ ਕਿਲ੍ਹਿਆ ਦੇ ਨਾਂ ਗੁਰੂ ਸਾਹਿਬਾਨਾਂ ਦੇ ਨਾਂ ‘ਤੇ ਰੱਖੇ। ਸਰਕਾਰੀ ਫੇਜਾਂ ਅੰਦਰ ਖਾਲਸੇ ਨੂੰ ਬਖਸ਼ੀ ਫਤਿਹ ਦੀ ਇਕਸਾਰ ਮਰਿਯਾਦਾ ਲਾਗੂ ਕੀਤੀ ।

ਮਹਾਰਾਜਾ ਰਣਜੀਤ ਸਿੰਘ ਸਾਮਰਾਟ ਹੋਣ ਦੇ ਬਾਵਜੂਦ ਸਿੱਖੀ ਸਿਧਾਤਾਂ ਮੁਤਾਬਿਕ, ਸਿੱਖ ਧਰਮ ਨੂੰ ਰਾਜਨੀਤਕ ਤੋਂ ਸਦਾ ਉਤੇ ਮੰਨਦੇ ਸੀ। ਇਸ ਕਰਕੇ ਨਾਚੀਂ ਮੋਰਾ ਨਾਲ ਵਿਆਹ ਕਰਵਾਉਣ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਸ:ਅਕਾਲੀ ਫੂਲਾ ਸਿੰਘ ਦੇ ਆਦੇਸ਼ ਮੁਤਾਬਿਕ, ਸ਼੍ਰੀ ਅਕਾਲ ਤਖਤ ਪਹੁੰਚ ਕੇ ਮਹਾਰਾਜਾ ਰਣਜੀਤ ਸਿੰਘ ਨੇ ਝੁੱਕ ਕੇ ਸੋ ਕੋੜੇ ਆਪਣੇ ਪਿੰਡੇ ‘ਤੇ ਮਰਵਾਏ ਸਨ। ਇਸ ਤਰ੍ਹਾਂ ਸੂਰਬੀਰ ਯੋਧੇ ਨੇ ਇੱਕ ਮਜਬੂਤ ਤੇ ਵਿਸ਼ਾਲ ਸਿੱਖ ਰਾਜ ਕਾਇਮ ਕਰ ਕੇ ਸਿੱਖ ਕੋਮ ਦੇ ਮਾਣ ਵਧਾਇਆ। ਸ਼ੇਰੇ-ਪੰਜਾਬ ਨੇ ਦੁਨੀਆਂ ਵਿੱਚ ਇੱਕ ਵੱਖਰਾ ਐਸਾ ਵਿਸ਼ਾਲ ਰਾਜ ਕਾਇਮ ਕੀਤਾ ਸੀ ਕਿ ਉਸ ਸਮੇਂ ਚੀਨ, ਅਮਰੀਕਾ,ਕੈਨੇਡਾ ਤੇ ਇੰਗਲੈਡ ਵਰਗੇ ਮੁਲਕ ਵੀ ਮਹਾਰਾਜੇ ਨਾਲ ਸੰਧੀ ਕਰਨ ਨੂੰ ਤਿਆਰ ਰਹਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਵਿੱਚ ਕੋਈ ਵੀ ਖਾਲੀ ਹੱਥ ਨਹੀ ਸੀ ਜਾਂਦਾ, ਇਤਿਹਾਸ ਇਸ ਗੱਲ ਦੀ ਗਵਾਹੀ ਅੱਜ ਵੀ ਭਰਦਾ ਹੈ।

 

ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਬਾਹਰਲੇ ਦੇਸ਼ਾਂ ਦੇ ਲਿਖਾਰੀਆਂ ਜਾਂ ਸਾਹਿਤਕਾਰਾਂ ਨੇ ਆਪਣੀ ਵੱਖਰੋ-ਵੱਖਰੀ ਭਾਸ਼ਾ  ਦਾ ਪ੍ਰਯੋਗ ਕੀਤਾ ਹੈ।

ਅਮਰੀਕਾ ਦੇ ਅਲੈਗਜੈਂਡਰ ਦਾ ਕਹਿਣੈ ਕਿ ਮੈ ਕਿਸੇ ਹੋਰ ਤੋਂ ਇਨ੍ਹਾਂ ਪ੍ਰਭਾਵਤ ਨਹੀ ਹੋਇਆ ਜਿਨ੍ਹਾਂ, ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਪ੍ਰਭਾਵਿਤ ਹਾਂ।

ਮੂਰਕਰਾਫਟ ਦਾ ਕਹਿਣੈ ਕਿ, ਮੈਂ ਏਸ਼ਿਆ ਭਰ ਵਿੱਚ ਸ਼ੇਰੇ-ਏ-ਪੰਜਾਬ ਵਰਗਾ ਪ੍ਰਬੀਨ ਹੁਕਮਰਾਨ ਨਹੀਂ ਵੇਖਿਆ।

ਕਵੀ ਸ਼ਾਹ ਮੁਹਮੰਦ ਨੇ ਲਿਖਿਆ ਹੈ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜੋਰ ਦੇ ਮੁਲਕ ਹਿਲਾਏ ਗਿਆ ।ਮੁਲਤਾਨ, ਕਸ਼ਮੀਰ,ਪਿਸ਼ੋਰ , ਚੰਬਾ, ਜੰਮੂ , ਕਾਗੜਾ, ਕੋਟ ਨਿਵਾਏ ਗਿਆ। ਅੱਜ ਪੰਜਾਬ ਕੋਲ ਨਾ ਮੁਲਤਾਨ, ਨਾ ਕਸ਼ਮੀਰ, ਨਾ ਪਿਸ਼ੋਰ, ਨਾ ਚੰਬਾ, ਨਾ ਜੰਮੂ, ਨਾ ਹੀ ਕਾਗੜਾ ਤੇ ਨਾ ਹੀ ਲੱਦਾਖ ਤੇ ਨਾ ਹੀ ਚੀਨ ਦਾ ਉਹ ਹਿੱਸਾ ਹੁਣ ਪੰਜਾਬ ਰਿਹਾ ਅਤੇ ਨਾ ਹੀ ਮਹਾਰਾਜਾ ਰਣਜੀਤ ਸਿੰਘ ਵਰਗਾ ਉਹ ਰਾਜ ਰਿਹਾ ਹੈ।