‘ਦ ਖ਼ਾਲਸ ਬਿਊਰੋ ( ਲੁਧਿਆਣਾ ) :-  ਅੰਤਰਰਾਜੀ ਨਸ਼ਾ ਵੇਚਣ ਵਾਲੇ ਇੱਕ ਗਿਰੋਹ ਨੂੰ ਅੱਜ ਲੁਧਿਆਣਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 4 ਕਰੋੜ ਰੁਪਏ ਦਾ ਨਸ਼ਾ ਬਰਾਮਦ ਕੀਤਾ ਹੈ ਜੋ ਰਾਜਸਥਾਨ ਦੇ ਜੈਪੁਰ ਦੇ ਇੱਕ ਗੁਦਾਮ ‘ਚ ਲੁਕਾ ਕੇ ਰੱਖਿਆ ਗਿਆ ਸੀ। ਪੁਲਿਸ ਵੱਲੋਂ 17 ਸਤੰਬਰ ਨੂੰ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ 2 ਕਿੰਗ ਪਿੰਨ ਦਾ ਨਾਂਅ ਦੱਸਿਆ ਅਤੇ ਅਲਵਰ ਦੀ ਨਿਸ਼ਾਨਦੇਹੀ ਤੇ ਅਰਜੁਨ ਦੇਵ ਤੇ ਗੁਲਸ਼ਨ ਕੁਮਾਰ ਨਾਂਅ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਨ੍ਹਾਂ ਦੇ 7 ਦਿਨ ਦੇ ਰਿਮਾਂਡ ਤੋਂ ਬਾਅਦ ਅਹਿਮ ਖੁਲਾਸੇ ਹੋਏ ਅਤੇ ਜਿਸ ਤੋਂ ਬਾਅਦ ਜੈਪੁਰ ਦੇ ਰਹਿਣ ਵਾਲੇ ਪ੍ਰੇਮ ਰਤਨ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਤਾਂ ਉਸ ਤੋਂ ਵੱਡੇ ਖੁਲਾਸੇ ਹੋਏ। ਜੈਪੁਰ ਦੇ ਵਿੱਚ ਸਥਿਤ ਉਸ ਦੇ ਇੱਕ ਗੁਦਾਮ 99 ਹਜ਼ਾਰ 600 ਦੇ ਕਰੀਬ ਸੀਰਮ ਬਰਾਮਦ ਕੀਤਾ ਜੋ ਨਸ਼ੇ ਦੀਆ ਗੋਲੀਆ ਬਣਾਉਣ ਲਈ ਵਰਤਿਆ ਜਾਂਦਾ ਹੈ।

ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਖੁਦ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਕਿ ਅੰਤਰਰਾਜੀ ਗਿਰੋਹ ਹੈ ਜੋ ਪੰਜਾਬ ਦੇ ਨਾਲ ਲੱਗਦੇ ਸੂਬਿਆਂ ‘ਚ ਵੀ ਨਸ਼ੇ ਦਾ ਗੋਰਖ ਧੰਦਾ ਚਲਾ ਰਹੇ ਸਨ, ਇਨ੍ਹਾਂ ਮੁਲਜ਼ਮਾਂ ਦੀ ਪੂਰੀ ਚੈਨ ਹੈ ਜੋ ਇੱਕ ਦੂਜੇ ਨਾਲ ਜੁੜੀ ਹੋਈ ਸੀ ਅਤੇ ਸੂਬਿਆਂ ਦੇ ਵਿੱਚ ਨਸ਼ਾ ਵੇਚਦੇ ਸਨ, ਪੁਲਿਸ ਨੇ ਆਪਣੀ ਵਿਸ਼ੇਸ਼ ਟੀਮ ਗਠਿਤ ਕਰਕੇ ਇਸ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਲੁਧਿਆਣਾ ਪੁਲਿਸ ਵੱਲੋਂ 5 ਗਿਰੋਹ ਦੇ ਮੈਂਬਰਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਚੋ 2 ਲੁਧਿਆਣਾ ਤੋਂ ਸਬੰਧਤ ਨੇ ਜਦੋਂ ਕਿ 2 ਅਲਵਰ ਅਤੇ ਇੱਕ ਮੁੱਖ ਮੁਲਜ਼ਮ ਪ੍ਰੇਮ ਰਤਨ ਜੈਪੁਰ ਦਾ ਰਹਿਣ ਵਾਲਾ ਹੈ ਜਿਸ ਕੋਲੋਂ ਇਹ ਪੂਰੀ ਬਰਾਮਦਗੀ ਹੋਈ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹੋਰ ਸਪਲਾਈ ਕਰਦੇ ਸਨ ਅਤੇ ਬਣਾਉਂਦੇ ਕਿਤੇ ਹੋਰ ਸਨ ਬਰਾਮਦ ਕੀਤੇ ਗਏ ਸੀਰਮ ਤੋਂ ਬਣਾਈ ਜਾਣ ਵਾਲੀਆਂ ਦਵਾਈਆਂ ਪੰਜਾਬ ਅਤੇ ਨੇੜੇ ਦੇ ਸੂਬਿਆਂ ਦੇ ਵਿੱਚ ਸਪਲਾਈ ਕੀਤੀਆਂ ਜਾਣੀਆਂ ਸਨ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਇਸ ਦਾ ਪਰਦਾਫਾਸ਼ ਕਰ ਦਿੱਤਾ।

Leave a Reply

Your email address will not be published. Required fields are marked *