Punjab

PAU ਦਾ ਵੱਡਾ ਫੈਸਲਾ, ਗ੍ਰੈਜੂਏਟ ਦਾਖਲਾ ਪ੍ਰੀਖਿਆਵਾਂ ਕੀਤੀਆਂ ਰੱਦ, ਫੀਸ ਕੀਤੀ ਜਾਵੇਗੀ ਵਾਪਿਸ

‘ਦ ਖ਼ਾਲਸ ਬਿਊਰੋ :- ਜ਼ਿਲ੍ਹਾਂ ਲੁਧਿਆਣਾ ‘ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਅੱਜ 31 ਜੁਲਾਈ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਵੱਲੋਂ ਵਿਦਿਅਕ ਸੈਸ਼ਨ 2020-21 ਲਈ ਗ੍ਰੈਜੂਏਟ ਪ੍ਰੋਗਰਾਮਾਂ ਲਈ ਹੋਣ ਵਾਲੀ ਦਾਖਲਾ ਪ੍ਰੀਖਿਆਵਾਂ ਰੱਦ ਕਰਨਾ ਦਾ ਐਲਾਨ ਕੀਤਾ ਹੈ।

PAU ਦੇ ਰਜਿਸਟਰਾਰ ਡਾ. RS ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਨੇ ਗ੍ਰੈਜੂਏਟ ਪ੍ਰੋਗਰਾਮਾਂ ਦੇ ਦਾਖਲੇ ਸੰਬੰਧੀ ਕਾਮਨ ਐਂਟਰੀ ਟੈਸਟ (CET) ਤੇ ਐਗਰੀਕਲਚਰ ਐਪਟੀਟਿਊਡ ਟੈਸਟ (AAT) ਰੱਦ ਕਰ ਨੂੰ ਦਿੱਤਾ ਹੈ। ਇਸ ਤੋਂ ਇਲਾਵਾ MMC 5 ਸਾਲ ਦੇ ਪ੍ਰੋਗਰਾਮ ਲਈ ਦਾਖਲਾ ਪ੍ਰੀਖਿਆ ਵੀ ਰੱਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆ ਫੀਸ ਸਾਰੇ ਉਮੀਦਵਾਰਾਂ ਨੂੰ ਵਾਪਸ ਕਰ ਦਿੱਤੀ ਜਾਵੇਗੀ।

Comments are closed.