‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਅੱਜ 3 ਅਗਸਤ ਨੂੰ  ਧਨਾਸ ਤੇ ਮਨੀਮਾਜਰਾ ਦੇ ਕੁੱਝ ਹਿੱਸਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਇਨ੍ਹਾਂ ਇਲਾਕਿਆਂ ’ਚ 4 ਅਗਸਤ ਯਾਨਿ ਕੱਲ੍ਹ ਰਾਤ ਤੋਂ ਲੌਕਡਾਊਨ ਸ਼ੁਰੂ ਹੋ ਜਾਵੇਗਾ।

ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਵੱਲੋਂ ਕੰਟੇਨਮੈਂਟ ਸੰਬੰਧੀ ਜ਼ੋਨ ‘ਚ ਵਧਦੀ ਹਲਚਲ ਦੇ ਮੱਦੇਨਜ਼ਰ ਹੁਕਮ ਜਾਰੀ ਕੀਤੇ ਗਏ ਹਨ। ਫੈਸਲਾ ਚੰਡੀਗੜ੍ਹ ਮਿਊਂਸਿਪਲ ਕਮਿਸ਼ਨਰ, ਜ਼ਿਲ੍ਹਾ ਮੈਜਿਸਟਰੇਟ, SSP ਤੇ ਡਾਇਰੈਕਟਰ ਸਿਹਤ ਸੇਵਾਵਾਂ ਦੀ ਸ਼ਮੂਲੀਅਤ ਵਾਲੀ ਮੀਟਿੰਗ ‘ਚ ਲਿਆ ਗਿਆ ਹੈ।

Leave a Reply

Your email address will not be published. Required fields are marked *