‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਹਰਿਆਣਾ ਵਿਧਾਨ ਸਭਾ ਵਿੱਚ ਕਾਂਗਰਸ ਦੇ ਬੇਭਰੋਸਗੀ ਦੇ ਮਤੇ ‘ਤੇ ਵੋਟਿੰਗ ਹੋਈ। ਵੋਟਿੰਗ ਦੌਰਾਨ 32 ਪੱਖ ਤੇ 55 ਵਿਧਾਇਕ ਬੇਭਰੋਸਗੀ ਦੇ ਮਤੇ ਦੇ ਵਿਰੋਧ ਵਿੱਚ ਖੜ੍ਹੇ ਹੋਏ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਹਰਿਆਣਾ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਨੇ ਕਾਂਗਰਸ ਦੇ ਬੇਭਰੋਸਗੀ ਮਤੇ ‘ਤੇ ਸੰਬੋਧਨ ਕਰਦਿਆਂ ਕਿਹਾ ਸਾਨੂੰ ਵਿਰੋਧੀ ਧਿਰ ਦਾ ਨਹੀਂ, ਜਨਤਾ ਦਾ ਵਿਸ਼ਵਾਸ਼ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਹਰੇਕ ਛੇ ਮਹੀਨੇ ਬਾਅਦ ਬੇਭਰੋਸਗੀ ਦਾ ਮਤਾ ਲੈ ਕੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਜੋ ਕਹਿਣਾ ਕਹਿ ਕੇ ਜਾਵਾਂਗਾ, ਮੈਨੂੰ ਕੋਈ ਟੋਕੇ ਨਾ ਤਾਂ ਬੇਹਤਰ ਹੋਵੇਗਾ। ਉਨ੍ਹਾਂ ਇੱਕ ਸ਼ੇਅਰ ਪੜ੍ਹਦਿਆਂ ਕਿਹਾ ਕਿ- ਮੁਖਾਲਫ ਤੇ ਮੇਰੀ ਸ਼ਖਸ਼ਿਅਤ ਨਿਖਰਤੀ ਹੈ, ਮੈਂ ਦੁਸ਼ਮਨੋਂ ਕਾ ਬਹੁਤ ਇਹਤਰਾਮ ਕਰਤਾ ਹੂੰ।


ਮੁੱਖ ਮੰਤਰੀ ਨੇ ਕਿਹਾ ਕਾਂਗਰਸ ਪਾਰਟੀ ਬੇਭਰੋਸਗੀ ਬਹੁਤ ਛੇਤੀ ਜ਼ਾਹਿਰ ਕਰਦੀ ਹੈ। ਜਦੋਂ ਚੋਣਾਂ ਆਉਂਦੀਆਂ ਹਨ ਤਾਂ ਈਵੀਐਮ ‘ਤੇ ਬੇਭਰੋਸਗੀ ਪੈਦਾ ਹੋ ਜਾਂਦੀ ਹੈ, ਜਿੱਥੇ ਕਾਂਗਰਸ ਹਾਰਦੀ ਹੈ, ਬੇਭਰੋਸਾ ਪੈਦਾ ਹੁੰਦਾ ਹੈ। ਸੈਨਾ ਦਾ ਮਨੋਬਲ ਵਿਗਾੜਨ ਦਾ ਕੰਮ ਵੀ ਕਾਂਗਰਸ ਨੇ ਕੀਤਾ ਹੈ। ਕਾਂਗਰਸ ਦੀ ਅਲੋਚਨਾਂ ਜਦੋਂ ਹੁੰਦੀ ਹੈ ਤਾਂ ਵੀ ਇਹੋ ਜਿਹੇ ਮਤੇ ਲੈ ਕੇ ਆਉਂਦੇ ਹਨ। ਕਾਂਗਰਸ ਨੂੰ ਕੋਰੋਨਾ ਵੈਕਸੀਨ ‘ਤੇ ਵੀ ਅਵਿਸ਼ਵਾਸ਼ ਪੈਦਾ ਹੋ ਗਿਆ ਸੀ। ਸਾਡਾ ਵਿਰੋਧ ਬੇਸ਼ੱਕ ਕਰੋ, ਪਰ ਚੰਗੇ ਕੰਮ ਦੀ ਪ੍ਰਸ਼ੰਸ਼ਾ ਵੀ ਕਰੋ।

ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਸਮੇਂ ਦੇ ਅਨੁਸਾਰ ਯੋਜਨਾਵਾਂ ਲੈ ਕੇ ਆਉਂਦੇ ਹਾਂ। ਕਾਂਗਰਸ ਦੀ ਬੇਭਰੋਸਗੀ ਸਾਡੀ ਸਫਲਤਾ ਦੇ ਕਾਰਣ ਪੈਦਾ ਹੋ ਰਹੀ ਹੈ।

ਅਸੀਂ E-PORTAL ਬਣਾਇਆ ਹੈ। ਉਨ੍ਹਾ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਖਰੀਦ ‘ਤੇ ਹਰਿਆਣਾ ਸਰਕਾਰ ਦਾ ਜ਼ਿਕਰ ਕੀਤਾ ਹੈ। ਬਾਗਵਾਨੀ ਫਸਲਾਂ ਲਈ 19 ਫਸਲਾਂ ਅਜਿਹੀਆਂ ਨੇ ਜਿਨ੍ਹਾਂ ਵਿੱਚ ਜੇਕਰ ਘਾਟਾ ਹੁੰਦਾ ਹੈ ਤਾਂ ਸਰਕਾਰ ਮੁਆਵਜ਼ਾ ਦਿੰਦੀ ਹੈ। ਮਧੂ ਮੱਖੀ ਪਾਲਨ ਤੇ ਮਸ਼ਰੂਮ ਤੇ ਸਬਸਿਡੀ ਦਿੱਤੀ ਜਾਂਦੀ ਹੈ। ਪਸ਼ੂ ਕ੍ਰੈਡਿਟ ਕਾਰਡ ਯੋਜਨਾ ਵੀ ਹਰਿਆਣਾ ਸਰਕਾਰ ਸਫਲਤਾ ਪੂਰਵਕ ਚਲਾ ਰਹੀ ਹੈ। 4 ਜਿਲ੍ਹਿਆਂ ਵਿੱਚ ਮਾਈਕ੍ਰੋ ਇਰੀਗੇਸ਼ਨ ਲਈ ਯੋਜਨਾ ਚਲਾਈ ਗਈ ਹੈ।

ਮਨੋਹਰ ਲਾਲ ਨੇ ਕਿਹਾ ਕਿ ਜੇਕਰ MSP ਕਾਨੂੰਨ ਬਣਦਾ ਹੈ ਤਾਂ ਕਈ ਨੁਕਸਾਨ ਹੋਣਗੇ। 17 ਲੱਖ ਕਰੋੜ ਰੁਪਏ ਦਾ ਪ੍ਰਬੰਧ ਕਰਨਾ ਪਵੇਗਾ। ਇਸ ਲਈ ਸਾਰੇ ਕੰਮ ਛੱਡਣੇ ਪੈਣਗੇ। ਜੇਕਰ ਇਹ ਕਾਨੂੰਨ ਬਣਦਾ ਹੈ, ਤਾਂ ਸਾਰੇ ਸੂਬੇ ਇਸਦਾ ਲਾਭ ਉਠਾਉਣਗੇ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਘਰ ਅੱਗ ਲੱਗੀ ਹੋਵੇ ਤਾਂ ਤੇਲ ਨਹੀਂ ਪਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਤਿੰਨੋਂ ਕਾਨੂੰਨ ਵਿਕੱਲਪ ਹਨ। ਮੰਡੀਆਂ ਬੰਦ ਨਹੀਂ ਹੋਣਗੀਆਂ। ਕਿਸਾਨਾਂ ਦੇ ਖਾਤੇ ਵਿੱਚ ਸਿੱਧੇ ਪੈਸੇ ਪਾਏ ਗਏ ਹਨ। MSP ਕਾਨੂੰਨ ਵਿੱਚ ਸੋਧ ਕਰਨ ਨੂੰ ਸਰਕਾਰ ਤਿਆਰ ਹੈ।

ਹਰਿਆਣਾ ਵਿਧਾਨ ਸਭਾ ਦੀ ਮੌਜੂਦਾ ਸਥਿਤੀ…

ਬੀਜੇਪੀ-40

ਕਾਂਗਰਸ-30

ਜੇਜੇਪੀ-10

ਆਜ਼ਾਦ-7

ਹਲੋਪਾ-1

ਖਾਲੀ-2

Leave a Reply

Your email address will not be published. Required fields are marked *