India

ਜੰਮੂ ਤੇ ਕਸ਼ਮੀਰ ‘ਚੋਂ ਹਜ਼ਾਰਾਂ ਨੀਮ ਫੌਜੀ ਬਲ ਸਰਕਾਰ ਨੇ ਤੁਰੰਤ ਬੁਲਾਏ ਵਾਪਿਸ

‘ਦ ਖ਼ਾਲਸ ਬਿਊਰੋ :- ਕੇਂਦਰ ਨੇ ਕੱਲ੍ਹ ਜੰਮੂ ਅਤੇ ਕਸ਼ਮੀਰ ਵਿੱਚੋਂ ਨੀਮ ਫੌਜੀ ਬਲਾਂ ਦੇ 10 ਹਜ਼ਾਰ ਜਵਾਨਾਂ ਨੂੰ ਵਾਪਸ ਬੁਲਾਉਣ ਦਾ ਹੁਕਮ ਜਾਰੀ ਕੀਤਾ ਹੈ। ਧਾਰਾ 370 ਹਟਾਏ ਜਾਣ ਬਾਅਦ ਸੂਬੇ ਵਿੱਚ ਨੀਮ ਫੌਜੀ ਬਲਾਂ ਦੀਆਂ ਵਾਧੂ ਟੁਕੜੀਆਂ ਭੇਜੀਆਂ ਗਈਆਂ ਸਨ। ਗ੍ਰਹਿ ਮੰਤਰਾਲੇ ਵੱਲੋਂ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚੋਂ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPF) ਦੀ ਤਾਇਨਾਤੀ ਦੀ ਸਮੀਖਿਆ ਕਰਨ ਬਾਅਦ ਇਹ ਫੈਸਲਾ ਲਿਆ ਗਿਆ ਹੈ।

CAPF ਦੀਆਂ ਕੁੱਲ 100 ਕੰਪਨੀਆਂ ਤੁਰੰਤ ਵਾਪਸ ਬੁਲਾਉਣ ਦਾ ਹੁਕਮ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਮੁਲਕ ਵਿਚਲੇ ਉਨ੍ਹਾਂ ਦੇ ਮੂਲ ਟਿਕਾਣਿਆਂ ’ਤੇ ਵਾਪਸ ਭੇਜਣ ਲਈ ਕਿਹਾ ਗਿਆ ਹੈ। CRPF ਦੀਆਂ 40, CISF, BSF ਅਤੇ SSB ਦੀਆਂ 20-20 ਕੰਪਨੀਆਂ ਇਸ ਹਫ਼ਤੇ ਜੰਮੂ ਅਤੇ ਕਸ਼ਮੀਰ ਵਿੱਚੋਂ ਵਾਪਸ ਬੁਲਾ ਲਈਆਂ ਜਾਣਗੀਆਂ।

ਗ੍ਰਹਿ ਮੰਤਰਾਲੇ ਨੇ ਮਈ ਵਿੱਚ ਯੂਟੀ ਵਿੱਚੋਂ 10 CAPF ਦੀਆਂ ਕੰਪਨੀਆਂ ਵਾਪਸ ਬੁਲਾਈਆਂ ਸਨ ਤੇ ਬੀਤੇ ਵਰ੍ਹੇ ਦਸੰਬਰ ਵਿੱਚ ਅਜਿਹੀਆਂ 72 ਕੰਪਨੀਆਂ ਨੂੰ ਵਾਪਸ ਸੱਦਿਆ ਸੀ।