India

ਮਨੀਪੁਰ ‘ਚ ਜ਼ਮੀਨ ਖਿਸਕਣ ਨਾਲ ਫੌਜੀ ਕੈਂਪ ਆਇਆ ਲਪੇਟ ‘ਚ, 14 ਦੀ ਮੌ ਤ

ਦ ਖ਼ਾਲਸ ਬਿਊਰੋ : ਮਨੀਪੁਰ ‘ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਦੀਆਂ ਘਟ ਨਾਵਾਂ ਸਾਹਮਣੇ ਆ ਰਹੀਆਂ ਹਨ। 107 ਟੈਰੀਟੋਰੀਅਲ ਆਰਮੀ ਕੈਂਪ ਬੁੱਧਵਾਰ ਰਾਤ ਨੂੰ ਨੋਨੀ ਜ਼ਿਲੇ ਦੇ ਤੁਪੁਲ ਰੇਲਵੇ ਸਟੇਸ਼ਨ ਨੇੜੇ ਜ਼ਮੀਨ ਖਿਸਕਣ ਦੀ ਲਪੇਟ ‘ਚ ਆ ਗਿਆ। ਇਸ ਹਾ ਦਸੇ ਤੋਂ ਬਾਅਦ ਦਰਜਨਾਂ ਜਵਾਨ ਮਿੱਟੀ ਵਿੱਚ ਦੱਬ ਗਏ।

ਨੋਨੀ ਦੇ ਡੀਜੀਪੀ ਪੀ ਡੋਂਗੇਲ ਨੇ ਦੱਸਿਆ ਕਿ ਮਲਬੇ ‘ਚੋਂ 23 ਲੋਕਾਂ ਨੂੰ ਬਚਾਇਆ ਗਿਆ ਹੈ। ਇਨ੍ਹਾਂ ‘ਚੋਂ 14 ਲੋਕਾਂ ਦੀ ਮੌ ਤ ਹੋ ਚੁੱਕੀ ਹੈ। ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕਿੰਨੇ ਲੋਕ ਦੱਬੇ ਹੋਏ ਹਨ ਪਰ ਹੁਣ ਤੱਕ ਪਿੰਡ ਵਾਸੀ, ਫੌਜ ਅਤੇ ਰੇਲਵੇ ਦੇ ਜਵਾਨਾਂ, ਮਜ਼ਦੂਰਾਂ ਸਮੇਤ 60 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।

ਪੀਐਮ ਮੋਦੀ ਨੇ ਵੀਰਵਾਰ ਨੂੰ ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨਾਲ ਗੱਲ ਕੀਤੀ ਅਤੇ ਸਥਿਤੀ ਬਾਰੇ ਜਾਣਕਾਰੀ ਲਈ ਅਤੇ ਕੇਂਦਰ ਤੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਬੀਰੇਨ ਸਿੰਘ ਨੇ ਇਸ ਹਾਦਸੇ ਸਬੰਧੀ ਹੰਗਾਮੀ ਮੀਟਿੰਗ ਬੁਲਾਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਮੁਤਾਬਕ ਅਰੁਣਾਚਲ ਪ੍ਰਦੇਸ਼, ਅਸਮ, ਮਨੀਪੁਰ ਅਤੇ ਸਿੱਕਮ ਵਿੱਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ