India Punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਭਰਵੇਂ ਇਕੱਠ ਵਿੱਚ ਮਨਾਇਆ ‘ਔਰਤ ਦਿਹਾੜਾ’

‘ਦ ਖ਼ਾਲਸ ਬਿਊਰੋ :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੌਮਾਂਤਰੀ ਔਰਤ ਦਿਹਾੜਾ ਭਰਵੇਂ ਇਕੱਠ ਵਿੱਚ ਮਨਾਇਆ ਗਿਆ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਬੀਬੀਆਂ ਨੇ ਖੁਦ ਆਪ ਸਟੇਜ ਸੰਭਾਲੀ। ਅੱਜ ਸਟੇਜ ਦਾ ਸੰਚਾਲਨ ਬੀਬੀ ਦਵਿੰਦਰ ਕੌਰ ਗੁਰਦਾਸਪੁਰ ਅਤੇ ਬੀਬੀ ਰਣਜੀਤ ਕੌਰ ਕੋਟ ਬੁੱਢਾ ਨੇ ਕੀਤਾ।

ਔਰਤਾਂ ਨੇ ਕਿਹਾ ਕਿ ‘ਜਿੰਨੀ ਦੇਰ ਤੱਕ ਅਸੀਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਦਰਜਾ ਨਹੀਂ ਦਿੰਦੇ, ਜਾਗੀਰਦਾਰੀ, ਬਰਾਬਰੀ ਦੀ ਵਿਵਸਥਾ ਕਾਇਮ ਨਹੀਂ ਕਰਦੇ, ਉਦੋਂ ਤੱਕ ਸਮਾਜ ਦੀ ਤਰੱਕੀ ਸੰਭਵ ਨਹੀਂ ਹੈ। ਔਰਤਾਂ ਨੂੰ ਹਰ ਖੇਤਰ ਵਿੱਚ ਅੱਗੇ ਲਿਆਉਣਾ ਚਾਹੀਦਾ ਹੈ।

ਅੱਜ ਔਰਤਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਦਿੱਲੀ ਮੋਰਚੇ ਵਿੱਚ ਮੋਰਚੇ ਦੇ ਜਿੱਤਣ ਤੱਕ ਅਸੀਂ ਪੂਰੀ ਤਰ੍ਹਾਂ ਭਰਵੀਂ ਸ਼ਮੂਲੀਅਤ ਕਰਦੀਆਂ ਰਹਾਂਗੀਆਂ। ਜਥੇਬੰਦੀ ਨੇ ਟੀ.ਡੀ.ਆਈ. ਮਾਲ ਕੁੰਡਲੀ ਵਿਖੇ ਰਾਤ 11 ਵਜੇ ਦੇ ਕਰੀਬ ਹੋਈ ਫਾਇਰਿੰਗ ਦੀ ਘਟਨਾ ਦੀ ਨਿਖੇਧੀ ਕੀਤੀ। ਜਥੇਬੰਦੀ ਨੇ ਦੋਸ਼ੀ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ।