‘ਦ ਖ਼ਾਲਸ ਬਿਊਰੋ ( ਹਿਨਾ ) :- ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਯੂਪੀ ਦੇ ਮੁੱਖ ਮੰਤਰੀ ਯੋਗੀ  ਅਦਿੱਤਯਾਨਾਥ ਦੇ ਪੁਤਲੇ ਸਾੜੇ ਗਏ ਹਨ। ਕਮੇਟੀ ਦੇ ਜਨਰਲ ਸਕੱਤਕ ਸਰਵਨ ਸਿੰਘ ਪੰਧੇਰ ਨੇ ਇਸ ਬਾਰੇ ਜਾਣਕਾਰੀ ਦੱਸਿਆ ਕਿ 22 ਦਸੰਬਰ ਨੂੰ ਯੂਪੀ ਤੋਂ ਖੇਤੀ ਕਾਨੂੰਨਾਂ ਖਿਲਾਫ ਪੀਲੀਭੀਤ ਤੋਂ ਲੈ ਕੇ ਮੁਰਾਦਾਬਾਦ ਤੱਕ ਕਿਸਾਨਾਂ ‘ਤੇ ਤਸ਼ੱਦਦ ਕੀਤਾ ਗਿਆ, ਅਤੇ ਮੁਰਾਦਾਬਾਦ ਟੋਲ ਬੈਰੀਅਰ ‘ਤੇ ਲਾਠੀਚਾਰਚ ਕੀਤਾ ਗਿਆ।

ਸਰਵਨ ਸਿੰਘ ਪੰਧੇਰ ਦੱਸਿਆ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਸੰਬੰਧੀ ਪੂਰੇ ਦੇਸ਼ ਵਿੱਚ ਕਿਸਾਨਾਂ ਨੂੰ ਮਦਦ ਤੇ ਹੁੰਗਾਰਾ ਮਿਲ ਰਿਹਾ ਹੈ, ਪਰ ਇਸ ਵਿਚਾਲੇ ਮੋਦੀ ਸਰਕਾਰ ਆਪਣੀ ਹਰ ਕੋਸ਼ਿਸ਼ ਕਿਸਾਨਾਂ ਨੂੰ ਰੋਕਣ ਲਈ ਕਰਨ ‘ਚ ਲੱਗੀ ਹੋਈ ਹੈ। ਜਿਸ ਦੇ ਨਕਸ਼ੇ ਕਦਮ ‘ਤੇ ਹੁਣ ਯੂਪੀ ਦੀ ਯੋਗੀ ਸਰਕਾਰ ਨੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਉਨ੍ਹਾਂ ‘ਤੇ ਲਾਠੀਚਾਰਚ ਕੀਤਾ ਗਿਆ ਹੈ। ਜਿਸ ‘ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਯੋਗੀ ਸਰਕਾਰ ਦੀ ਨਿੰਦਾ ਕੀਤੀ ਗਈ ਅਤੇ ਨਾਲ ਉਸ ਦੇ ਕੱਟਆਊਟ ਸਾੜੇ ਗਏ ਹਨ।

ਪੰਧੇਰ ਨੇ ਕਿਹਾ ਕਿ ਖੇਤੀ ਕਾਨੂੰਨ ਜਦੋਂ ਤੱਕ ਰੱਦ ਨਹੀਂ ਹੁੰਦੇ ਉਦੋਂ ਤੱਕ ਕਿਸਾਨਾਂ ਦਾ ਮੋਰਚਾ ਸਰਕਾਰ ਖਿਲਾਫ ਲਗਾਤਾਰ ਚਲਦਾ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੰਣਤੰਤਰ ਦਿਵਸ ‘ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਜੋ ਕਿ ਭਾਰਤ ਆ ਰਹੇ ਹਨ, ਨੂੂੰ ਦੇਸ਼ ਦੀ ਜੋ ਹੁਣ ਸਥਿਤੀ ਬਣੀ ਹੋਈ ਹੈ ਦੇ ਮੌਕੇ ਨਹੀਂ ਆਉਣਾ ਚਾਹੀਦਾ। ਇਸ ਲਈ ਬਰਤਾਨੀਆਂ ਦੇ ਪੰਜਾਬੀਆਂ ਨੂੰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਅਪੀਲ ਹੈ ਕਿ ਉਹ ਬਰਤਾਨੀਆਂ ‘ਤੇ ਦਬਾਅ ਪਾਉਣ ਕਿ ਭਾਰਤ ਵਿੱਚ ਕਿਸਾਨਾਂ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਧਰਨੇ ਪ੍ਰਦਰਸ਼ਨ ਵਿੱਚ ਗੰਣਤੰਤਰ ਦਿਵਸ ਦਾ ਹਿੱਸਾ ਨਹੀਂ ਬਣਨ ਚਾਹੀਦਾ।

ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਨ ਸਿੰਘ ਪੰਧੇਰ ਨੇ ਕਾਂਗਰਸ ਦੇ MP ਡਿੰਪਾ ਦੇ ਪੱਤਰਕਾਰ ਨਾਲ ਗਲਤ ਸਲੂਕ ਕਰਨ ਦੀ ਵੀ ਨਿੰਦਾ ਕੀਤੀ। ਉਨ੍ਹਾ ਅੱਗੇ ਕਿਹਾ ਕਿ 5 ਜਨਵਰੀ ਨੂੰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਗੁਰਦਾਸਪੁਰ ਅਤੇ ਪੰਜਾਬ ਦੇ ਹੋਰਨਾ ਜ਼ਿਲ੍ਹਿਆ ਤੋਂ ਕਿਸਾਨਾਂ ਦਾ ਬਹੁਤ ਵੱਡਾ ਜਥਾ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਹੈ। ਸੋ ਇਸ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸਾਡਾ ਇਹ ਮੋਰਚਾ ਲਗਾਤਾਰ ਜਾਰੀ ਰੱਖਾਂਗੇ। ਪੰਧੇਰ ਨੇ ਕਿਹਾ ਕਿ ਸਰਕਾਰ ਦੀ ਚਿੱਠੀ ਵਿੱਚ ਕੁੱਝ ਵੀ ਨਹੀਂ ਹੈ।

 

 

Leave a Reply

Your email address will not be published. Required fields are marked *