India Punjab

ਕੱਲ੍ਹ ਪੂਰੇ ਭਾਰਤ ‘ਚ ਰੁਕਣਗੀਆਂ ਰੇਲਾਂ

‘ਦ ਖ਼ਾਲਸ ਬਿਊਰੋ :- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕੱਲ੍ਹ ਦੇਸ਼ ਭਰ ‘ਚ 6 ਘੰਟਿਆਂ ਲਈ ਰੇਲਾਂ ਰੋਕੀਆਂ ਜਾਣਗੀਆਂ। ਕਿਸਾਨਾਂ ਵੱਲੋਂ ਕੱਲ੍ਹ ਦੇ 6 ਘੰਟੇ ਦੇ ਰੇਲ-ਰੋਕੋ ਪ੍ਰੋਗਰਾਮ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਪੂਰੇ ਭਾਰਤ ਵਿੱਚ ਕੱਲ੍ਹ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਆਵਾਜਾਈ ਵਿੱਚ ਰੁਕਾਵਟ ਹੋਵੇਗੀ। ਰੇਲ ਰੋਕੋ ਪ੍ਰੋਗਰਾਮ ਕਿਸੇ ਵੀ ਰੇਲਵੇ ਸੰਪਤੀ ਦੇ ਨੁਕਸਾਨ ਪਹੁੰਚਾਏ ਬਗੈਰ ਸ਼ਾਂਤੀਪੂਰਵਕ ਹੋਵੇਗਾ, ਜਿਸਦੇ ਲਈ ਸੰਯੁਕਤ ਕਿਸਾਨ ਮੋਰਚਾ ਨੇ ਸਾਰੇ ਹਲਕਿਆਂ ਨੂੰ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉੱਥੇ ਹੀ ਦੂਜੇ ਪਾਸੇ 26 ਅਕਤੂਬਰ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਲਖਨਊ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ।