Punjab

ਖਹਿਰਾ ਨੇ ਕੈਪਟਨ ਸਰਕਾਰ ਦੇ ਦੋਹਰੇ ਮਾਪਦੰਡਾ ‘ਤੇ ਚੁੱਕੇ ਸਵਾਲ, ਕਿਹਾ, ਪੁਲਿਸ ਮੂਸੇਵਾਲੇ ਦਾ ਬਚਾਅ ਕਰ ਰਹੀ ਹੈ

‘ਦ ਖ਼ਾਲਸ ਬਿਊਰੋ:- ਅੱਜ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਦੋਹਰੇ ਮਾਪਦੰਡਾ ‘ਤੇ ਸਵਾਲ ਖੜੇ ਕਰਦਿਆਂ ਪੁਲਿਸ ਵੱਲੋਂ ਬੇਕਸੂਰ ਨੌਜਵਾਨਾਂ ਨੂੰ UAPA ਕਾਨੂੰਨ ਤਹਿਤ ਚੁੱਕੇ ਜਾਣ ਦੀ ਸਖ਼ਤ ਸ਼ਬਦਾਂ ‘ਚ ਨਿੰਦਿਆਂ ਕੀਤੀ  ਹੈ।

 

ਖਹਿਰਾ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਪੁਲਿਸ ਦੀ ਹਾਜ਼ਰੀ ਵਿੱਚ AK 47 ਚਲਾਉਣ ਅਤੇ ਆਪਣੇ ਗੀਤ ਵਿੱਚ ਸੰਜੇ ਦੱਤ ਨਾਲ ਤੁਲਨਾ ਕਰਨ ਵਾਲੇ ਸਿੱਧੂ ਮੂਸੇਵਾਲੇ ਨੂੰ ਪੁਲਿਸ ਕੁਝ ਨਹੀਂ ਕਹਿ ਰਹੀ, ਪਰ ਦੂਜੇ ਪਾਸੇ ਬੇਕਸੂਰ ਸਿੱਖ ਨੌਜਵਾਨਾਂ ਨੂੰ UAPA ਕਾਨੂੰਨ ਤਹਿਤ ਫਸਾ ਕੇ ਜੇਲਾ ‘ਚ ਸੁੱਟ ਰਹੀ ਹੈ। ਖਹਿਰਾ ਨੇ ਸਾਫ ਕਰ ਦਿੱਤਾ ਹੈ ਪੰਜਾਬ ਪੁਲਿਸ ਮੂਸੇਵਾਲੇ ਦਾ ਖੁਦ ਹੀ ਬਚਾਅ ਕਰ ਰਹੀ ਹੈ।

 

ਖਹਿਰਾ ਨੇ ਬਿਆਨ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਪਿਛਲੇ ਤਿੰਨ ਸਾਲਾਂ ਦੌਰਾਨ 45 ਮੁਕੱਦਮੇ UAPA ਦੇ ਤਹਿਤ ਦਰਜ ਕੀਤੇ ਗਏ ਹਨ, ਜਦਕਿ ਪਿਛਲੇ 1 ਮਹੀਨੇ ਅੰਦਰ-ਅੰਦਰ 16 ਮੁਕੱਦਮੇ 2020 ਦੀ ਆੜ ਵਿੱਚ ਦਰਜ ਕੀਤੇ ਗਏ ਹਨ।

 

ਇਨਾਂ ਹੀ ਨਹੀਂ ਖਹਿਰਾ ਨੇ ਆਮ ਆਦਮੀ ਪਾਰਟੀ ‘ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਉਹ UAPA ਕਾਨੂੰਨ ਖਿਲਾਫ ਕਿਉਂ ਨਹੀਂ ਬੋਲਦੇ, ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਤਾਂ ਕਿਹਾ ਸੀ ਕਿ AAP ਪਾਰਟੀ ਦਲਿਤਾਂ ਦੇ ਹਿੱਤਾਂ ਦੀ ਰਾਖੀ ਕਰੇਗੀ।

 

ਹਲਾਂਕਿ ਵਿਧਾਇਕ ਸੁਖਪਾਲ ਸਿੰਘ ਖਹਿਰਾਂ UAPA ਕਾਨੂੰਨ ਤਹਿਤ ਫਸਾਏ ਗਏ ਕਈਂ ਸਿੱਖ ਨੌਜਵਾਨਾਂ ਛੁਡਵਾ ਵੀ ਚੁੱਕੇ ਹਨ। ਮੌਜੂਦਾਂ ਸਮੇਂ ‘ਚ ਜਿਸ ਤਰ੍ਹਾਂ ਸਿੱਧੂ ਮੂਸੇਵਾਲਾਂ ਸਵਾਲਾਂ ਦੇ ਘੇਰੇ ਵਿੱਚ ਘਿਰਦੇ ਜਾ ਰਹੇ ਹਨ,  ਕੀ ਪੰਜਾਬ ਪੁਲਿਸ ਵੱਲੋਂ ਕਾਰਵਾਈ ਹੋਵੇਗੀ ਜਾ ਨਹੀਂ। ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।