International

ਕਰਤਾਰਪੁਰ ਦੇ ਇਸ ਡਾਕਟਰ ਨੇ ਹੀਰਿਆਂ ਜੜੀ ਕਲਗੀ ਤਖਤ ਸ਼੍ਰੀ ਪਟਨਾ ਸਾਹਿਬ ਨੂੰ ਭੇਂਟ ਕੀਤੀ

‘ਦ ਖ਼ਾਲਸ ਬਿਊਰੋ ( ਕਰਤਾਰਪੁਰ ) :- ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਗੁਰੂ ਘਰ ਨੂੰ ਕਰਤਾਰਪੁਰ ਦੇ ਸ਼੍ਰੀ ਗੁਰੂ ਤੇਗ ਬਹਾਦਰ ਹਸਪਤਾਲ ਦੇ ਮਾਲਕ ਡਾ. ਗੁਰਵਿੰਦਰ ਸਿੰਘ ਸਮਰਾ ਨੇ 1 ਕਰੋੜ 29 ਲੱਖ ਦੀ ਲਾਗਤ ਨਾਲ ਤਿਆਰ ਸੋਨੇ ਦੀ ਹੀਰਿਆਂ ਜੜੀ ਕਲਗੀ ਭੇਂਟ ਕੀਤੀ ਗਈ ਹੈ। ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਗ੍ਰੰਥੀ ਦਲੀਪ ਸਿੰਘ ਨੇ ਅਰਦਾਸ ਕੀਤੀ ਅਤੇ ਭਾਈ ਬਿਕਰਮ ਸਿੰਘ ਨੇ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦਿਆਂ ਡਾ. ਸਮਰਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਜਥੇਦਾਰ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਡਾ. ਗੁਰਵਿੰਦਰ ਸਿੰਘ ਸਮਰਾ ਨੂੰ ਗੁਰੂ ਘਰ ਦੀ ਸੇਵਾ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਡਾ. ਗੁਰਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਕਲਗੀ ਦੋ ਕਿਲੋ ਸੋਨੇ ਤੋਂ ਇਲਾਵਾ ਢਾਈ ਸੌ ਗਰਾਮ ਹੀਰਿਆਂ ਨਾਲ ਤਿਆਰ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿੱਚ ਵੀ ਕੀਮਤੀ ਰਤਨਾਂ ਨਾਲ ਸੇਵਾ ਨਿਭਾ ਚੁੱਕੇ ਹਨ। ਡਾ. ਸਮਰਾ ਦੇ ਨਾਲ ਉਨ੍ਹਾਂ ਦੀ ਭੈਣ ਪਰਮਜੀਤ ਕੌਰ, ਭਾਣਜੀ ਬਿਮਲਪ੍ਰੀਤ ਕੌਰ ਤੇ ਡਾ. ਕਮਲ ਰਾਏ ਪ੍ਰਬੰਧਕ ਸਮਿਤੀ ਦੇ ਮੈਂਬਰ ਜਗਜੀਤ ਸਿੰਘ ਤੇ ਦਿਲਜੀਤ ਸਿੰਘ ਮੌਜੂਦ ਸਨ।