‘ਦ ਖ਼ਾਲਸ ਬਿਊਰੋ :- ‘SIT ਵਲੋਂ ਬਹਿਬਲਕਲਾਂ ਗੋਲੀਕਾਂਡ ‘ਚ ਸਾਬਕਾ DGP ਸੁਮੇਧ ਸੈਣੀ ਤੇ IG ਪਰਮਜੀਤ ਉਮਰਾਨੰਗਲ ਨੂੰ ਦੋਸ਼ੀ ਨਾਮਜ਼ਦ ਕਰਨ ‘ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ‘SIT ਦੇ ਫੈਸਲੇ ਦਾ ਸਵਾਗਤ ਕੀਤਾ ਹੈ।

ਦਾਦੂਵਾਲ ਨੇ ਆਪਣੇ ਟਵਿਟਰ ਅਕਾਂਉਚ ‘ਤੇ ਟਵੀਟ ਕਰ ਲਿਖਿਆ ਹੈ ਕਿ ”ਬਹਿਬਲ ਕਲਾਂ 2015 ਗੋਲੀਕਾਂਡ ਵਿੱਚ ਸਾਬਕਾ DGP ਸੁਮੇਧ ਸੈਣੀ ਤੇ IG ਪਰਮਜੀਤ ਉਮਰਾਨੰਗਲ ਨੂੰ SIT ਵਲੋਂ ਦੋਸ਼ੀ ਕਰਾਰ ਕਰਨ ਦਾ ਸਵਾਗਤ, ਕੈਪਟਨ ਸਰਕਾਰ ਸੌਦਾ ਅਸਾਧ ਸਮੇਤ ਬੇਅਦਬੀ ਤੇ ਗੋਲੀਕਾਂਡ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਵੇ”

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵਿਸ਼ੇਸ਼ ਜਾਂਚ ਟੀਮ (SIT) ਵਲੋਂ ਪੰਜਾਬ ਦੇ ਸਾਬਕਾ DGP  ਸੁਮੇਧ ਸੈਣੀ ਅਤੇ ਤਤਕਾਲੀ ਪੁਲਿਸ ਕਮਿਸ਼ਨਰ ਲੁਧਿਆਣਾ ਪਰਮਰਾਜ ਸਿੰਘ ਉਮਰਾਨੰਗਲ ਨੂੰ ਇਸ ਮਾਮਲੇ ‘ਚ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ। SIT ਨੇ ਇੱਕ ਪੱਤਰ ਲਿਖ ਕੇ ਜਿਲ੍ਹਾ ਸੈਸ਼ਨ ਅਦਾਲਤ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਦੌਰਾਨ SIT ਵੱਲੋਂ ਕਦੇ ਵੀ ਦੋਹਾਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *