India International Punjab

ਜੰਮੂ ਪੁੱਲਿਸ ਨੇ ਬਰਾਮਦ ਕੀਤੀ ਸਾਢੇ ਛੇ ਕਿੱਲੋ ਆਈਈਡੀ, ਵੱਡਾ ਹਮਲਾ ਨਾਕਾਮ

  • ਪੁਲਵਾਮਾ ਹਮਲੇ ਦੀ ਬਰਸੀ ਮੌਕੇ ਕਰਨਾ ਸੀ ਵੱਡਾ ਧਮਾਕਾ, ਚੰਡੀਗੜ੍ਹ ਵਿੱਚ ਪੜ੍ਹਾਈ ਕਰਦਾ ਹੈ ਆਈਈਡੀ ਨਾਲ ਫੜਿਆ ਮੁਲਜ਼ਮ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਜੰਮੂ ਸ਼ਹਿਰ ਅੰਦਰ ਅੱਜ ਇੱਕ ਵੱਡਾ ਖਤਰਾ ਟਲਿਆ ਹੈ। ਜੰਮੂ ਪੁਲਿਸ ਨੇ ਅਨੰਤਨਾਗ ਪੁਲਿਸ ਨਾਲ ਮਿਲ ਕੇ ਇੱਕ ਸ਼ਾਂਝੇ ਅਪਰੇਸ਼ਨ ਦੌਰਾਨ ਕਰੀਬ ਸਾਢੇ ਕਿੱਲੋ ਆਈਈਡੀ ਬਰਾਮਦ ਕੀਤਾ ਹੈ। ਜੰਮੂ ਦੇ ਆਈਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਮੂ ਪੁਲਿਸ ਪਹਿਲਾਂ ਹੀ ਹਾਈ ਅਲਰਟ ਤੇ ਸੀ ਕਿ ਪੁਲਵਾਮਾ ਹਮਲੇ ਦੀ ਬਰਸੀ ਤੇ ਅੱਤਵਾਦੀ ਸੰਗਠਨ ਕੋਈ ਵੱਡਾ ਹਮਲਾ ਕਰਨ ਦੀ ਫਿਰਾਕ ‘ਚ ਹਨ। ਇਸ ਤਹਿਤ ਕਾਰਵਾਈ ਕਰਦਿਆਂ ਜੰਮੂ ਪੁਲਿਸ ਨੇ ਸ਼ਹਿਰ ਅੰਦਰੋਂ ਇੱਕ ਸੋਹੇਲ ਨਾਂ ਦੇ ਲੜਕੇ ਨੂੰ ਕਰੀਬ ਸਾਢੇ 6 ਕਿਲੋਂ ਆਈਈਡੀ ਸਣੇ ਗ੍ਰਿਫਤਾਰ ਕੀਤਾ ਹੈ। ਇਹ ਲੜਕਾ ਚੰਡੀਗੜ੍ਹ ਵਿਚ ਪੜਾਈ ਕਰਦਾ ਹੈ। ਪਾਕਿਸਤਾਨ ਤੋਂ ਉਸਨੂੰ ਹੁਕਮ ਸੀ ਕਿ ਆਈਈਡੀ ਨੂੰ ਕਿੱਥੇ ਲਗਾਉਣਾ ਸੀ। ਪੁੱਛਗਿਛ ਦੌਰਨ ਉਸਨੇ ਦੱਸਿਆ ਕਿ ਉਸਨੇ ਸ਼੍ਰੀਨਗਰ ਪੁੱਜਣਾ ਸੀ। ਚੰਡੀਗੜ ਵਿਚ ਉਸਦੇ ਇਕ ਹੋਰ ਸਾਥੀ ਕਾਜ਼ੀ ਵਸੀਮ ਨੂੰ ਟਰੇਸ ਕੀਤਾ ਗਿਆ ਹੈ ਤੇ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤੋਂ ਚੱਲਣ ਵਾਲੇ ਦੋ ਹੋਰ ਨਵੇਂ ਟੈਰਰ ਗਰੁੱਪ ਸਾਹਮਣੇ ਆਏ ਹਨ। ਟੀਆਰਐਫ ਤੇ ਲਸ਼ਕਰੇ ਮੁਜਤਫਾ ਨਾਂ ਦੇ ਇਹ ਗਰੁੱਪ ਕਈ ਅੱਤਵਾਦੀ ਕਾਰਵਾਈਆਂ ਵਿੱਚ ਸ਼ਾਮਿਲ ਹਨ। ਇਹ ਹੁਣ ਜੰਮੂ ਦੇ ਇਲਾਕੇ ‘ਚ ਆਪਣੀਆਂ ਕਾਰਵਾਈਆਂ ਵਧਾ ਰਹੇ ਸਨ। ਇਹ ਡਰੋਨ ਰਾਹੀਂ ਹਥਿਆਰ ਸੁੱਟਣ ਦਾ ਨੈਟਵਰਕ ਤਿਆਰ ਕਰ ਰਹੇ ਸਨ। ਇਸ ਚ ਕਸ਼ਮੀਰ ਦਾ ਮੂਲ ਨਿਵਾਸੀ ਤੇ ਪੰਜਾਬ ਪੜ੍ਹਾਈ ਕਰਨ ਵਾਲਾ ਇਕ ਨੌਜਵਾਨ ਵੀ ਸ਼ਾਮਿਲ ਹੈ। ਇਹ ਛਪਰਾ ਬਿਹਾਰ ਤੋਂ ਪਿਸਟਲ ਲੈ ਕੇ ਆਏ ਸਨ। ਪਾਕਿਸਤਾਨ ਤੋਂ ਇਕ ਟਨਲ ਰਾਹੀਂ ਅੱਤਵਾਦੀ ਆਉਂਦੇ ਹਨ। ਜੰਮੂ ‘ਤੇ ਦਿੱਲੀ ਵੀ ਇਨ੍ਹਾਂ ਦੇ ਨਿਸ਼ਾਨੇ ਤੇ ਸੀ।