International

ਭਾਰਤ ਚੀਨ ਦੇ ਝਗੜੇ ਦਾ ਕਾਰਨ LAC ਦਾ ਨਿਸ਼ਚਿਤ ਨਾ ਹੋਣਾ, ਚੀਨ ਭਾਰਨ ਨਾਲ ਸਾਰੇ ਮੁੱਦਿਆ ਨੂੰ ਹੱਲ ਕਰਨ ਲਈ ਹੈ ਤਿਆਰ : ਚੀਨੀ ਵਿਦੇਸ਼ ਮੰਤਰੀ

‘ਦ ਖ਼ਾਲਸ ਬਿਊਰੋ :-  ਭਾਰਤ-ਚੀਨ ਸਰਹੱਦ ਦੀ ਹੱਦ ਨੂੰ ਲੈ ਕੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਹੈ ਕਿ ਇਹ ਨਿਸ਼ਚਤ ਨਹੀਂ ਹੈ ਤੇ ਜਿਸ ਕਾਰਨ ਇੱਥੇ ਹਮੇਸ਼ਾਂ ਮੁਸ਼ਕਲਾਂ ਆਉਂਦੀਆਂ ਰਹਿਣਗੀਆਂ। ਵਾਂਗ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਬਣੇ ਮਤਭੇਦ ਨੂੰ ਜੰਗ ‘ਚ ਬਦਲਣ ਤੋਂ ਰੋਕਣ ਲਈ ਕੀਤੇ ਗਏ ਸਮਝੌਤੇ ਨੂੰ ਲਾਗੂ ਕਰਨੇ ਚਾਹੀਦੇ ਹਨ।

ਵਿਦੇਸ਼ ਮੰਤਰੀ ਵਾਂਗ ਯੀ ਇਸ ਸਮੇਂ ਯੂਰਪ ਦੇ ਦੌਰੇ ‘ਤੇ ਹਨ, ਅਤੇ 31 ਅਗਸਤ ਨੂੰ ਉਨ੍ਹਾਂ ਪੈਰਿਸ ਵਿੱਚ ਫ੍ਰੈਂਚ ਇੰਸਟੀਚਿਊਟ ਆਫ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਦੀ ਬੈਠਕ ਦੌਰਾਨ ਕਿਹਾ ਕਿ ਚੀਨ ਭਾਰਤ ਨਾਲ ਸਾਰੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਰਾਹੀਂ ਹੱਲ ਕਰਨ ਲਈ ਤਿਆਰ ਹੈ। ਭਾਰਤ ਤੇ ਜਾਪਾਨ ਨਾਲ ਚੀਨ ਦੇ ਸਬੰਧਾਂ ਨਾਲ ਜੁੜੇ ਸਵਾਲ ‘ਤੇ ਵਾਂਗ ਨੇ ਪੂਰਬੀ ਲੱਦਾਖ ਵਿੱਚ ਚੀਨੀ ਫੌਜ ਵੱਲੋਂ ਕੀਤੀ ਤਾਜ਼ਾ ਕਾਰਵਾਈ ਦਾ ਸਿੱਧਾ ਜ਼ਿਕਰ ਨਹੀਂ ਕੀਤਾ।

ਵਾਂਗ ਨੇ ਕਿਹਾ, “ਚੀਨ ਤੇ ਭਾਰਤ ਦਰਮਿਆਨ ਸਰਹੱਦ ਦੀ ਹੱਦ ਅਜੇ ਤੱਕ ਨਿਸ਼ਚਤ ਨਹੀਂ ਕੀਤੀ ਗਈ ਹੈ, ਇਸ ਲਈ ਹਮੇਸ਼ਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਰਹਿਣਗੀਆਂ। ਅਸੀਂ ਗੱਲਬਾਤ ਨਾਲ ਭਾਰਤ ਨਾਲ ਸਾਰੇ ਮੁੱਦਿਆਂ ਨਾਲ ਨਜਿੱਠਣ ਲਈ ਤਿਆਰ ਹਾਂ। ” ਇਸ ਦੇ ਨਾਲ ਹੀ ਵਾਂਗ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਨੂੰ ਦੁਵੱਲੇ ਸੰਬੰਧਾਂ ਵਿੱਚ ਉਨ੍ਹਾਂ ਦੀ ਸਹੀ ਜਗ੍ਹਾ ‘ਤੇ ਰੱਖਿਆ ਜਾਣਾ ਚਾਹੀਦਾ ਹੈ।