India

ਭਾਰਤੀ ਸੈਣਾ ਨੇ “ਮੁਸਲਿਮ ਰੈਜੀਮੈਂਟ” ਬਾਰੇ ਅਫਾਹਾਂ ਫੈਲਾਉਣ ਸਬੰਧੀ ਰਾਸ਼ਟਰਪਤੀ ਨੂੰ ਕਾਰਵਾਈ ਕਰਨ ਦੀ ਕੀਤੀ ਅਪੀਲ

‘ਦ ਖ਼ਾਲਸ ਬਿਊਰੋ :- ਭਾਰਤੀ ਜਲ ਸੈਨਾ ਦੇ ਸਾਬਕਾ ਚੀਫ਼ ਐਡਮਿਰਲ ਰਾਮਦਾਸ ਸਣੇ ਲਗਭਗ 120 ਸੇਵਾਮੁਕਤ ਮਿਲਟਰੀ ਅਧਿਕਾਰੀਆਂ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ ਉਨ੍ਹਾਂ ਭਾਰਤੀ ਫੌਜ ਦੀ ‘ਮੁਸਲਿਮ ਰੈਜੀਮੈਂਟ’ ਬਾਰੇ ਜਾਅਲੀ ਖ਼ਬਰਾਂ ਸੋਸ਼ਲ ਮੀਡੀਆ ‘ਤੇ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਰਾਸ਼ਟਪਤੀ ਨੂੰ ਲਿੱਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਲ 2013 ਤੋਂ ਹੀ ਸੋਸ਼ਲ ਮੀਡੀਆ ‘ਤੇ ਇਹ ਝੂਠ ਫੈਲ ਰਿਹਾ ਹੈ ਕਿ 1965 ਦੀ ਭਾਰਤ-ਪਾਕਿ ਜੰਗ ਵਿੱਚ ਭਾਰਤੀ ਫੌਜ ਦੀ ਮੁਸਲਿਮ ਰੈਜੀਮੈਂਟ ਨੇ ਪਾਕਿਸਤਾਨ ਨਾਲ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਲਿਖਿਆ ਕਿ ਅਜੀਹਾ ਕੋਈ ਰੈਜੀਮੈਂਟ ਭਾਰਤੀ ਸੈਣੀ ਵਿੱਚ ਰਿਹਾ ਹੀ ਨਹੀ, ਪਰ ਫਿਰ ਵੀ ਇਹ ਇੱਕ ਝੂਠੀ ਅਫਾਹ ਬਣ ਕੇ ਅੱਜ ਵੀ ਫੈਲਾਈ ਜਾ ਰਹੀ ਹੈ ਅਤੇ ਉਹ ਵੀ ਇੱਕ ਅਜੀਹੇ ਵੇਲੇ ਜਦੋਂ ਭਾਰਤ ਦੀ ਗਵਾਂਢੀ ਮੁਲਕ ਪਾਕਿਸਤਾਨ ਤੇ ਚੀਨ ਨਾਲ ਤਣਾਅਪੁਰਨ ਹਾਲਾਤ ਚੱਲ ਰਹੇ ਹਨ।

ਇਸ ਚਿੱਠੀ ਵਿੱਚ ਸੇਵਾਮੁਕਤ ਲੈਫਟੀਨੈਂਟ ਜਨਰਲ ਅਤਾ ਹਸੈਨ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਉਹ ਕਹਿੰਦੇ ਹਨ ਕਿ ਇਹ ਫੇਕ ਨਿਊਜ਼ ਪਾਕਿਸਤਾਨ ਸੈਣਾ ਦੇ ਸਾਈ ਆਪਸ ਦਾ ਹਿੱਸਾ ਹੋ ਸਕਦੀ ਹੈ।

ਭਾਰਤੀ ਸੈਣਾ ਦੇ ਗੈਰ-ਰਾਜਨੀਤਿਕ ਤੇ ਧਰਮ ਨਿਰਪੱਖਤਾ ਦੀ ਰੱਖਿਆ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਹੋਇਆ ਚਿੱਠੀ ‘ਚ ਇਹ ਮੰਗ ਕੀਤੀ ਗਈ ਹੈ। ਕਿ ਇਸ ਮਾਮਲੇ ‘ਤੇ ਜਲਦ ਤੋਂ ਜਲਦ ਸਖ਼ਤੀ ਨਾਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਸ ਨਾਲ ਹੀ ਇਹ ਚਿੱਠੀ ‘ਚ ਰਾਸ਼ਟਰਪਤੀ ਨੂੰ ਫੇਸਬੁਕ ਤੇ ਟਵੀਟਰ ਵਰਗੇ ਸ਼ੋਸ਼ਲ ਮੀਡੀਆ ਪਲੇਟਫਾਰਮ ‘ਤੇ ਚਿੰਤਾ ਜ਼ਾਹਿਰ ਕਰਨ ਦੀ ਅਪੀਲ ਕੀਤੀ ਗਈ। ਕਿਉਂਕਿ ਇਨ੍ਹਾਂ ਸ਼ੋਸ਼ਲ ਮੀਡੀਆ ਰਾਹੀਂ ਲੋਕਾਂ ਦੀਆਂ ਝੂਠੀਆਂ ਅਫਾਹਾਂ ਤੇ ਖ਼ਬਰਾਂ ‘ਤੇ ਦਿਮਾਗ ‘ਚ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਜੇਕਰ ਮੁਸਲਮਾਨ ਫੌਜੀਆਂ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਤਾਂ ਦੂਜੇ ਮੁਸਲਮਾਨ ਵੀ ਉਨ੍ਹਾਂ ਤੋਂ ਵੱਖ ਨਹੀਂ ਹੋਣਗੇ।