International

ਚੀਨ ਸਮੇਤ ਭਾਰਤ, ਰੂਸ ਵੀ ਨਹੀਂ ਦੇ ਰਿਹਾ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅਸਲੀ ਅੰਕੜੇ-ਟਰੰਪ

‘ਦ ਖ਼ਾਲਸ ਬਿਊਰੋ :- ਭਾਰਤ ‘ਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਨੇ ਕੋਵਿਡ-19 ਨਾਲ ਹੋਈਆਂ ਮੌਤਾਂ ਦੀ ਸਹੀ ਗਿਣਤੀ ਨਹੀਂ ਦੇ ਰਿਹਾ ਹੈ।

ਅਮਰੀਕਾ ‘ਚ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਹੋਣ ਜਾ ਰਹੀਆਂ ਚੋਣਾਂ ‘ਚ ਉਮੀਦਵਾਰ ਵਜੋ ਖੜ੍ਹੇ ਜੋਅ ਬਿਡੇਨ ਵਿਚਕਾਰ 29 ਸਤੰਬਰ ਰਾਤ ਨੂੰ ਹੋਈ ਸਿੱਧੀ ਬਹਿਸ ਦੌਰਾਨ ਟਰੰਪ ’ਤੇ ਬਿਡੇਨ ਨੇ ਇਹ ਦੋਸ਼ ਲਗਾਇਆ। ਬਿਡੇਨ ਨੇ ਕਿਹਾ ਕਿ ਅਮਰੀਕਾ ਵਿੱਚ ਕੋਰੋਨਵਾਇਰਸ ਨਾਲ 2 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ, ਜੱਦਕਿ ਕੁੱਲ ਸੰਸਾਰ ਵਿੱਚ ਮੌਤਾਂ ਦੀ ਗਿਣਤੀ ਦਸ ਲੱਖ ਹੈ। ਇਸ ਤਰ੍ਹਾਂ ਇਕੱਲੇ ਅਮਰੀਕਾ ਵਿੱਚ ਕੋਰੋਨਾ ਕਾਰਨ ਸਾਰੇ ਸੰਸਾਰ ਦੀਆਂ 20 ਫੀਸਦ ਮੌਤਾਂ ਹੋਈਆਂ ਹਨ। ਅਮਰੀਕਾ ਦੀ ਆਬਾਦੀ ਵਿਸ਼ਵ ਦਾ ਸਿਰਫ 4 ਫੀਸਦ ਹੈ।

ਇਸ ‘ਤੇ ਟਰੰਪ ਨੇ ਜਵਾਬ ਦਿੰਦਿਆਂ ਕਿਹਾ ਕਿ, “ਜਦੋਂ ਤੁਸੀਂ ਨੰਬਰਾਂ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ  ਕਿ ਚੀਨ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ? ਤੁਸੀਂ ਜਾਣਦੇ ਹੋ ਰੂਸ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ? ਤੁਸੀਂ ਨਹੀਂ ਜਾਣਦੇ ਕਿ ਭਾਰਤ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ। ਇਹ ਸਾਰੇ ਮੁਲਕ ਮੌਤਾਂ ਦੇ ਸਹੀ ਅੰਕੜੇ ਨਹੀਂ ਦੇ ਰਹੇ।”