India International

ਭਾਰਤ-ਅਮਰੀਕਾ ਨੇ ‘BECA’ ਸਮਝੌਤੇ ‘ਤੇ ਕੀਤੇ ਹਸਤਾਖ਼ਰ

‘ਦ ਖ਼ਾਲਸ ਬਿਊਰੋ: ਭਾਰਤ-ਅਮਰੀਕਾ ਦਰਮਿਆਨ ਇੱਕ ਅਹਿਮ ਸਮਝੌਤੇ ‘ਤੇ ਦਸਤਖ਼ਤ ਹੋਏ ਹਨ। ‘BECA’ ਨਾਂ ਦੇ ਇਸ ਰੱਖਿਆ ਸਮਝੌਤੇ ਤਹਿਤ ਭਾਰਤ ਅਤੇ ਅਮਰੀਕਾ ਸੈਟੇਲਾਈਟ ਡਾਟਾ ਸਾਂਝਾ ਕਰਨ ਲਈ ਸਹਿਮਤ ਹੋ ਗਏ ਹਨ।

ਦਿੱਲੀ ਵਿੱਚ ਹੋਈ ਇਸ ‘2+2’ ਬੈਠਕ ਵਿੱਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਏਸਪਰ ਤੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਹਾਜ਼ਰ ਸਨ।

ਇਸ ਸਮਝੌਤੇ ਨੂੰ ਮਿਸਾਇਲਾਂ, ਡਰੋਨ ਅਤੇ ਹੋਰ ਉਪਕਰਨਾਂ ਦੁਆਰਾ ਸਟੀਕ ਨਿਸ਼ਾਨਾਂ ਲਗਾਉਣ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਦੋਵਾਂ ਮੁਲਕਾਂ ਵਿੱਚਾਲੇ ਜਮਹੂਰੀ ਤੇ ਸਾਂਝੀਆਂ ਕਦਰਾ ਕੀਮਤਾਂ ਦੀ ਰੱਖਿਆ ਲਈ ਵਧੀਆ ਤਾਲਮੇਲ ਹੈ।

Comments are closed.