‘ਦ ਖ਼ਾਲਸ ਬਿਊਰੋ :- ਬਲਵਿੰਦਰ ਸਿੰਘ ਸ਼ੌਰਯਾ ਚੱਕਰ ਐਵਾਰਡੀ ਕਾਮਰੇਡ ਦੇ ਕਤਲ ਮਾਮਲੇ ‘ਚ ਉਸ ਦੇ ਸੰਭਾਵੀ ਕਾਤਲਾਂ ਦੀ ਇੱਕ CCTV ਫੁਟੇਜ ਸਾਹਮਣੇ ਆਈ ਹੈ। ਇਹ ਫੁਟੇਜ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ-1 ਤੇ ਜਲੰਧਰ ਨੇੜੇ ਦਾ ਹੈ। ਇਸ ਦੇ ਨਾਲ ਹੀ ਇੱਕ ਹੋਰ CCTV ਫੁਟੇਜ ਮਿਲੀ ਹੈ ਇਹ ਫੁਟੇਜ ਲੁਧਿਆਣਾ ਜ਼ਿਲ੍ਹੇ ਦਾ ਹੈ ਜਿੱਥੇ ਮੋਟਰਸਾਈਕਲ ਸਵਾਰਾਂ ਨੇ ਆਪਣੇ ਮੁੰਹ ਤੋਂ ਨਕਾਬ ਵੀ ਉਤਾਰੇ ਹੋਏ ਹਨ ਅਤੇ ਕੱਪੜੇ ਵੀ ਬਦਲੇ ਹੋਏ ਹਨ।

16 ਅਕਤੂਬਰ 2020 ਨੂੰ ਸ਼ੌਰਯਾ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਦਾ ਦੋ ਅਣਪਛਾਤੇ ਕਾਤਲਾਂ ਵਲੋਂ ਉਨ੍ਹਾਂ ਦੀ ਭਿੱਖੀਵਿੰਡ ਰਹਾਇਸ਼ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਤਲ ਮਾਮਲੇ ਦੀ ਜਾਂਚ ਲਈ DIG ਫਿਰੋਜ਼ਪੁਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਸੀ।

ਪੁਲਿਸ ਹੁਣ CCTV ਦੀ ਮਦਦ ਨਾਲ ਕਾਤਲਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੂੰ CCTV ਦੀ ਮਦਦ ਨਾਲ ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮਾਂ ਦੀ ਆਖਰੀ ਲੋਕੇਸ਼ਨ ਲੁਧਿਆਣਾ ਦੇ ਸਲੇਮ ਟਾਪਰੀ ਦੇ ਨੇੜੇ ਦੀ ਹੈ।ਤਰਨਤਾਰਨ ਪੁਲਿਸ CCTV ਟਰੈਕ ਕਰਦੀ ਹੋਈ ਅੰਮ੍ਰਿਤਸਰ, ਕਪੂਰਥਲਾ, ਜਲੰਧਰ ਜ਼ਿਲ੍ਹੇ ਤੋਂ ਹੁੰਦੀ ਹੋਈ ਲੁਧਿਆਣਾ ਪਹੁੰਚੀ ਹੈ ਤੇ ਦੋਸ਼ੀਆਂ ਦੀ ਤਲਾਸ਼ ‘ਚ ਲੱਗੀ ਹੋਈ ਹੈ।

ਪੁਲਿਸ ਨੇ IPC ਦੀ ਧਾਰਾ 302, 34 ਤੇ ਅਸਲਾ ਐਕਟ ਦੀ ਧਾਰਾ 25, 27 ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।ਕਾਮਰੇਡ ਬਲਵਿੰਦਰ ਸਿੰਘ, ਨੂੰ ਪੰਜਾਬ ਵਿੱਚ ਅੱਤਵਾਦ ਵਿਰੁੱਧ ਲੜਾਈ ਲੜਨ ਲਈ ਸ਼ੌਰਯਾ ਚੱਕਰ ਨਾਲ ਨਿਵਾਜਿਆ ਗਿਆ ਸੀ। ਉਨ੍ਹਾਂ 1980 ਤੇ 90 ਦੇ ਦਹਾਕੇ ‘ਚ ਦਹਿਸ਼ਤਗਰਦਾਂ ਨਾਲ ਕਈ ਵਾਰ ਲੋਹਾ ਲਿਆ ਸੀ। 1993 ਤੱਕ ਬਲਵਿੰਦਰ ਸਿੰਘ ਤੇ ਪਰਿਵਾਰ ‘ਤੇ 11 ਮਹੀਨਿਆਂ ‘ਚ 16 ਅਟੈਕ ਹੋਏ ਸੀ। ਬਲਵਿੰਦਰ ਸਿੰਘ ਦਾ ਪਰਿਵਾਰ ਅੱਤਵਾਦੀਆਂ ਦੀ ਹਿੱਟ ਲਿਸਟ ‘ਚ ਸੀ।

Leave a Reply

Your email address will not be published. Required fields are marked *