India

ਪੁੱਡੂਚੇਰੀ ਵਿੱਚ ਡਿੱਗੀ ਕਾਂਗਰਸ-ਡੀਐੱਮਕੇ ਦੇ ਗਠਬੰਧਨ ਵਾਲੀ ਸਰਕਾਰ

‘ਦ ਖ਼ਾਲਸ ਬਿਊਰੋ :- ਪੁੱਡੂਚੇਰੀ ਵਿੱਚ ਕਾਂਗਰਸ-ਡੀਐੱਮਕੇ ਦੇ ਗਠਬੰਧਨ ਵਾਲੀ ਸਰਕਾਰ ਡਿੱਗ ਗਈ ਹੈ। ਪੁੱਡੂਚੇਰੀ ਦੇ ਮੁੱਖ ਮੰਤਰੀ ਵੀ. ਨਾਰਾਇਣਸਾਮੀ ਸਦਨ ‘ਚ ਬਹੁਮੱਤ ਸਾਬਿਤ ਨਹੀਂ ਕਰ ਸਕੇ। ਨਾਰਾਇਣਸਾਮੀ ਨੇ ਉਪ-ਰਾਜਪਾਲ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ। ਪਿਛਲੇ ਹਫਤੇ ਕਾਂਗਰਸ ਦੇ 5 ਵਿਧਾਇਕਾਂ ਦੇ ਅਸਤੀਫ਼ੇ ਕਰਕੇ ਸਰਕਾਰ ਡਿੱਗ ਗਈ ਹੈ।

ਕਾਂਗਰਸ ਗਠਜੋੜ ਦੇ ਕੋਲ 11 ਵਿਧਾਇਕਾਂ ਦਾ ਹੀ ਸਮਰਥਨ ਰਹਿ ਗਿਆ ਸੀ, ਜਦਕਿ ਵਿਰੋਧੀ ਧਿਰ ਦੇ ਕੋਲ ਕੁੱਲ 14 ਵਿਧਾਇਕ ਸਨ। ਬਹੁਮੱਤ ਸਾਬਿਤ ਕਰਨ ਲਈ 13 ਵਿਧਾਇਕਾਂ ਦੇ ਅੰਕੜਿਆਂ ਦੀ ਲੋੜ ਸੀ।