India

ਕਿਸੇ ਨੂੰ ਅਣਮਿੱਥੇ ਸਮੇਂ ਲਈ ਜੇ ਲ੍ਹ ‘ਚ ਨਹੀ ਰੱਖਿਆ ਜਾ ਸਕਦਾ : ਸੁਪਰੀਮ ਕੋਰਟ

‘ਦ ਖ਼ਾਲਸ ਬਿਊਰੋ: ਸੁਪਰੀਮ ਕੋਰਟ ਨੇ ‘ਜੇਲ੍ਹ ਨਹੀਂ ਜ਼ਮਾਨਤ’ ਦੇ ਸਿਧਾਂਤ ‘ਤੇ ਜ਼ੋਰ ਦਿੰਦਿਆਂ ਹੋਏ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ  ਲਈ ਖਤਰੇ ਦਾ ਡਰ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਅਣਮਿੱਥੇ ਸਮੇਂ ਲਈ ਜੇ ਲ੍ਹ ‘ਚ ਨਹੀਂ ਰੱਖਿਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਿਰਫ਼ ਇਸ ਆਧਾਰ ‘ਤੇ ਅਣਮਿੱਥੇ ਸਮੇਂ ਲਈ ਜੇ ਲ੍ਹ ‘ਚ ਨਹੀਂ ਰੱਖਿਆ ਜਾ ਸਕਦਾ ਕਿ ਜਾਂਚ ਏਜੰਸੀਆਂ ਕਿਸੇ ਵਿਅਕਤੀ ਦੀਆਂ ਗਤੀਵਿਧੀਆਂ ਨੂੰ ਅਟਕਲਾਂ ਦੇ ਆਧਾਰ ‘ਤੇ ਵੱਡੀ ਸਾ ਜ਼ਿਸ਼ ਮੰਨਦੀਆਂ ਹਨ ਅਤੇ ਇਸ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ ਤਰਾ ਦੱਸਦੀਆਂ ਹਨ।