India Punjab Sports

ਜੇ ਹਰਭਜਨ ਕਿਸੇ ਹੋਰ ਅਵਾਰਡ ਲਈ ਸ਼ਰਤਾਂ ਪੂਰੀਆਂ ਕਰਨ ਤਾਂ ਮੈਂ ਖੁਸ਼ੀ-ਖੁਸ਼ੀ ਨਾਮ ਭੇਜਾਗਾ: ਖੇਡ ਮੰਤਰੀ

ਸਾਬਕਾ ਕ੍ਰਿਕਟਰ ਹਰਭਜਨ ਸਿੰਘ

‘ਦ ਖ਼ਾਲਸ ਬਿਊਰੋ:-  ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਤੋਂ ਆਪਣਾ ਨਾਂ ਵਾਪਿਸ ਲੈ ਲਿਆ ਹੈ ਜਿਸ ਦੀ ਜਾਣਕਾਰੀ ਹਰਭਜਨ ਸਿੰਘ ਨੇ ਆਪਣੇ ਟਵਿਟਰ ਅਕਾਊਂਟ ਦੇ ਜ਼ਰੀਏ ਦਿੱਤੀ ਹੈ ਉਹਨਾਂ ਕਿਹਾ ਕਿ ਮੈਂ ਪੰਜਾਬ ਸਰਕਾਰ  ਨੂੰ ਆਪਣੀ ਨਾਮਜ਼ਦਗੀ ਵਾਪਸ ਲੈਣ ਲਈ ਖੁਦ ਕਿਹਾ ਸੀ ਕਿਉਕਿ ਮੈਂ 3 ਸਾਲਾਂ ਦੇ ਯੋਗਤਾ ਦੇ ਮਾਪਦੰਡ ਹੇਠ ਨਹੀਂ ਆਉਂਦਾ।

 

ਹਰਭਜਨ ਨੇ ਇਹ ਵੀ ਕਿਹਾ ਹੈ ਕਿ  ਇਹ ਦੇਸ਼ ਦੇ ਖਿਡਾਰੀਆਂ ਨੂੰ ਦਿੱਤਾ ਜਾਂਦਾ ਸਭ ਤੋਂ ਵੱਡਾ ਸਨਮਾਨ ਹੈ ਤੇ ਉਹ ਇਸ ਦੇ ਕਾਬਲ ਨਹੀਂ ਹਨ।

 

ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਮੁਤਾਬਿਕ, ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਪੰਜਾਬ ਖੇਡ ਵਿਭਾਗ ਨੂੰ ਇਮੇਲ ਭੇਜੀ ਗਈ ਹੈ ਜਿਸ ਵਿੱਚ ਹਰਭਜਨ ਨੇ ਕਿਹਾ ਕਿ ਉਹ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਲਈ ਆਪਣਾ ਨਾਮ ਵਾਪਿਸ ਲੈਣਾ ਚਾਹੁੰਦੇ ਹਨ। ਉਸ ਤੋਂ ਬਾਅਦ ਅਸੀਂ ਕੇਂਦਰ ਸਰਕਾਰ ਤੋਂ ਹਰਭਜਨ ਸਿੰਘ ਦਾ ਨਾਮ ਵਾਪਿਸ ਲਿਆ ਹੈ। ਖੇਡ ਮੰਤਰੀ ਨੇ ਕਿਹਾ ਕਿ ਹਰਭਜਨ ਸਿੰਘ ਇੱਕ ਹੋਣਹਾਰ ਖਿਡਾਰੀ ਹੈ,  ਜੇਕਰ ਖੇਲ ਰਤਨ ਅਵਾਰਡ ਤੋਂ ਇਲਾਵਾ ਹਰਭਜਨ ਸਿੰਘ ਕੋਈ ਹੋਰ ਅਵਾਰਡ ਲਈ ਉਹ ਸ਼ਰਤਾਂ ਪੂਰੀਆਂ ਕਰਦੇ ਹਨ ਤਾਂ ਉਹ ਖੁਸ਼ੀ ਖੁਸ਼ੀ ਹਰਭਜਨ ਦਾ ਨਾਮ ਭੇਜਣਗੇ।

ਖੇਡ ਮੰਤਰੀ ਰਾਣਾ ਸੋਢੀਂ