India

ਉੱਤਰੀ ਬੰਗਾਲ ‘ਚ ਪਤੀ-ਪਤਨੀ ਨੇ ਚਲਾਈ “ਦੱਸ ਰੁਪਏ ਟਿਊਸ਼ਨ” ਯੋਜਨਾ, ਪੜ੍ਹੋ ਪੂਰੀ ਖ਼ਬਰ

‘ਦ ਖ਼ਾਲਸ ਬਿਊਰੋ :- ਉੱਤਰੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਵਿੱਚ ਸਿਲੀਗੁੜੀ ਨਾਲ ਲੱਗਦੇ ਚਾਹ ਦੇ ਖੇਤਰਾਂ ਵਿੱਚ, ਮਜ਼ਦੂਰਾਂ ਦੇ ਬੱਚਿਆਂ ਨੂੰ ਲਾਲ ਰੰਗ ਦੀ ਕਾਰ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਦਰਅਸਲ, ਉਸ ਕਾਰ ਵਿਚੋਂ ਆ ਰਹੇ ਪਤੀ-ਪਤਨੀ ਉਨ੍ਹਾਂ ਨੂੰ ਮੁਫ਼ਤ ਕਿਤਾਬਾਂ ਪੜ੍ਹਨ ਲਈ ਦਿੰਦੇ ਹਨ ਅਤੇ ਨਾਲ ਹੀ ਇੱਕ ਮਹੀਨੇ ਵਿੱਚ ਦਸ ਰੁਪਏ ਵਿੱਚ ਟਿਊਸ਼ਨ ਪੜ੍ਹਾਉਂਦੇ ਹਨ।

ਦਰਅਸਲ ਇਹ ਜੋੜਾ ਅਨਿਰਬਾਨ ਨੰਦੀ ਅਤੇ ਉਸਦੀ ਪਤਨੀ ਪਾਲਮੀ ਚਾਕੀ ਨੰਦੀ ਹਨ। ਅਨਿਰਬਾਨ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਖੜਗਪੁਰ ‘ਚ ਸੀਨੀਅਰ ਰਿਸਰਚ ਫੈਲੋ ਹਨ ਅਤੇ ਪਾਲਮੀ ਸ਼ੋਸ਼ਲ ਸਾਈਂਸ ਅਤੇ ਇਕਾਨਾਮੀ ‘ਚ ਰਿਸਰਚ ਏਸੋਸ਼ੀਏਟ ਹੈ ਪਰ ਫਿਲਹਾਲ ਕਾਲੇਜ ਬੰਦ ਹੋਣ ਦੇ ਕਾਰਨ ਦੋਨੋ ਘਰ ਵਿੱਚ ਹੀ ਰਹਿ ਰਹੇ ਹਨ।

ਲਾਕਡਾਊਨ ‘ਚ ਦੋਨੋ ਮਿਲ ਕੇ ਚਾਹ ਦੇ ਬਾਗਾਂ ‘ਚ ਮਜਦੂਰਾਂ ਦੀ ਜ਼ਿੰਦਗੀ ਸਵਾਰਨ ‘ਚ ਜੂਟੇ ਹੋਏ ਹਨ। ਇਸ ਇਲਾਕੇ ਦੇ ਚਾਹ ਦੇ ਬਾਗਾਂ ਦੇ ਮਜਦੂਰਾਂ ਦੇ ਗਰੀਬ ਬੱਚਿਆਂ ਦੀ ਪੜ੍ਹਾਈ ਲਾਕਡਾਊਨ ‘ਚ ਪੂਰੀ ਤਰ੍ਹਾਂ ਠੱਪ ਹੋ ਗਏ ਸੀ। ਇਨ੍ਹਾਂ ਦੋਨੋ ਨੇ ਆਪਣੀ ਮੋਬਾਈਲ ਲਾਈਬ੍ਰੇਰੀ ਸ਼ੁਰੂ ਕੀਤੀ ਹੈ ਅਤੇ ਆਪਣੀ ਕਾਰ ‘ਚ ਕਿਤਾਬਾਂ ਭਰ ਕੇ ਇਨ੍ਹਾਂ ਇਲਾਕਿਆਂ ਦੇ ਬੱਚਿਆਂ ਤੱਕ ਇਹ ਕਿਤਾਬਾਂ ਪਹੁੰਚਾਉਂਦੇ ਹਨ।

ਇਸ ਜੋੜੇ ਦਾ ਮੰਨਣਾ ਹੈ ਕਿ ਗਰੀਬ ਬੱਚੇ ਸਮਾਰਟਫੋਨ, ਲੈਪਟਾਪ ਤੇ ਇੰਟਰਨੈੱਟ ਕਨੈਕਸ਼ਨ ਨਾ ਹੋਣ ਕਾਰਨ ਆਨਲਾਈਨ ਪੜ੍ਹਾਈ ਨਹੀਂ ਕਰ ਪਾ ਰਹੇ ਹਨ। ਜਿਸ ਕਰਕੇ ਉਨ੍ਹਾਂ ਇਹ ਲਾਈਬ੍ਰੇਰੀ ਸ਼ੁਰੂ ਕੀਤੀ ਹੈ। ਇਸ ਲਾਈਬ੍ਰੇਰੀ ਦੇ ਨੰਦੀ ਜੋੜੇ ਨੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਮੰਗ ਕੇ ਛੇ ਹਜ਼ਾਰ ਤੋਂ ਜ਼ਿਆਦਾ ਕਿਤਾਬੇ ਜੁੜੀਆਂ ਹਨ। ਇਹ ਜੋੜਾ ਜ਼ਰੂਰਤਮੰਦ ਬੱਚਿਆਂ ਨੂੰ ਤਿੰਨ ਮਹੀਨੇ ਲਈ ਕਿਤਾਬਾਂ ਉਧਾਰ ਦੇਂਦੀ ਹੈ।

ਬੱਚਿਆਂ ਨੂੰ ਅੰਗ੍ਰਜ਼ੀ, ਕੰਪਿਊਟਰ, ਅਰਥਸ਼ਾਸਤਰ, ਭੂਗੋਲ ਤੇ ਰਾਜਨੀਤੀ ਸਿਖਾਉਣ ਲਈ ਨੰਦੀ ਜੋੜੇ ਨੇ ਦੱਸ-ਟੱਕਰ ਟਿਊਸ਼ਨ ਯਾਨਿ ਦੱਸ ਰੁਪਏ ‘ਚ ਟਿਊਸ਼ਨ ਯੋਜਨਾ ਵੀ ਸ਼ੁਰੂ ਕੀਤੀ ਹੈ। ਜਿਸ ਵਿੱਚ ਕੋਰੋਨਾ ਵਾਇਰਸ ਤੋਂ ਬਚਾਓ ਲਈ ਸਰੀਰਕ ਦੂਰੀ ਦਾ ਵੀ ਖਿਆਲ ਰੱਖਿਆ ਜਾ ਰਿਹਾ ਹੈ।

ਕਿੰਝ ਆਇਆ ਇਹ ਆਈਡੀਆ

ਨੰਦੀ ਜੋੜੇ ਨੇ ਮੋਬਾਈਲ ਲਾਈਬ੍ਰੇਰੀ ਤਾਂ ਕੁੱਝ ਸਮਾਂ ਪਹਿਲਾ ਸ਼ੁਰੂ ਕੀਤੀ ਸੀ, ਪਰ ਇਸਦੀ ਜ਼ਰੂਰਤ ਤੇ ਮਹੱਤਤਾ ਕੋੋਰੋਨਾ ਕਾਲ ‘ਚ ਵਧੇਰੇ ਵੱਧ ਗਈ। ਚਾਹ ਦੇ ਬਗੀਚੇ ਦੇ ਇਲਾਕਿਆ ‘ਚ ਰਹਿੰਦੇ ਗਰੀਬ ਤੇ ਆਦੀਵਾਸੀ ਬੱਚਿਆ ‘ਚ ਪੜ੍ਹਾਈ ਦੇ ਪ੍ਰਤੀ ਲਗਨ ਵੇਖ ਕੇ ਇਸ ਜੋੜੇ ਨੇ ਦੱਸ ਰੁਪਏ ਤੋਂ ਟਿਊਸ਼ਨ ਪੜ੍ਹਾਉਣਾ ਵੀ ਸ਼ੁਰੂ ਕਰ ਦਿੱਤਾ। ਜੋੜੇ ਦੀ ਇਸ ਯੋਜਨਾ ਨੂੰ ਕਈ ਲੋਕਾਂ ਵੱਲੋਂ ਆਰਥਿਕ ਮਦਦ ਵੀ ਮਿਲੀ। ਲਾਈਬ੍ਰੇਰੀ ਪ੍ਰੀਖਿਆਵਾਂ ਦੀ ਤਿਆਰੀ ਲਈ ਵੀ ਕਿਤਾਬਾਂ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਅਨਿਰਬਾਨ ਨੇ ਦੱਸਿਆ ਕਿ, ‘ਮੈਂ ਵੀ ਇਸ ਪਿੰਡੂ ਇਲਾਕੇ ‘ਚ ਰਿਹਾ ਹਾਂ, ਅਤੇ ਮੈਨੂੰ ਬਚਪਨ ‘ਚ ਪੜ੍ਹਾਈ ਦੌਰਾਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸਕੂਲ ਦਾ ਰਸਤਾ ਇਨ੍ਹਾਂ ਲੰਮਾ ਹੁੰਦਾ ਸੀ ਕਿ ਮਹਾਨੰਦਾ ਨਦੀ ‘ਤੇ ਪੁਲ ਨਾ ਬਣੇ ਹੋਣ ਕਾਰਨ ਕਾਫੀ ਮੁਸ਼ਕਲਾਂ ਆਉਂਦੀਆਂ ਸੀ। ਇਸ ਦੌਰਾਨ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਇਲਾਕੇ ‘ਚ ਸਕੂਲੀ ਬੱਚਿਆ ਲਈ ਬਹੁਤ ਕੁੱਝ ਕਰਨਾ ਬਾਕੀ ਹੈ। ਇਸ ਲਈ ਮੈਂ ਸੋਚਿਆ ਜੋ ਮੈਨੂੰ ਨਹੀਂ ਮਿਲ ਸਕੀਆ ਉਹ ਇਨ੍ਹਾਂ ਬੱਚਿਆ ਨੂੰ ਜ਼ਰੂਰ ਦਵਾਂਗਾ।

ਉਨ੍ਹਾਂ ਦੱਸਿਆ ਕਿ ਪਹਿਲਾ ਮੈ ਇਨ੍ਹਾਂ ਬੱਚਿਆ ਨੂੰ ਮੁਫਤ ਕਿਤਾਬਾਂ ਦੇਣ ਦਾ ਫੈਸਲਾ ਕੀਤਾ ਸੀ ਪਰ ਫਿਰ ਮੈਂ ਸੋਚਿਆ ਕਿ ਇੰਝ ਕਰਨ ਨਾਲ ਘੱਟ ਸੰਸਥਾਵਾਂ ‘ਚ ਕਿੰਨੇ ਲੋਕਾਂ ਇਹ ਦੇ ਸਕਾਂਗਾ। ਇਸ ਤੋਂ ਬਾਅਦ ਮੈਂ ਮੋਬਾਈਲ ਲਾਈਬ੍ਰੇਰੀ ਦੀ ਯੋਜਨਾ ਬਣਾਈ। ਇਸ ਤੋਂ ਇਲਾਵਾ ਬੱਚਿਆ ਨੂੰ ਤਿੰਨ-ਤਿੰਨ ਮਹੀਨੇ ਲਈ ਉਧਾਰ ‘ਤੇ ਕਿਤਾਬਾਂ ਦਿੱਤੀਆਂ ਜਾਂਦੀਆ ਹਨ। ਉਹ ਵੀ ਬਿਲਕੁਲ ਮੁਫਤ…

ਦਿਲਚਸਪ ਗੱਲ ਇਹ ਹੈ ਕਿ ਪੜ੍ਹਣ ਵਾਲੇ ਬੱਚਿਆ ਵਿੱਚੋਂ 80 ਫੀਸਦੀ ਲੜਕੀਆਂ ਹੈ। ਦੱਸ ਰੁਪਏ ‘ਚ ਟਿਊਸ਼ਨ ਯੋਜਨਾ ਦੇ ਅਧੀਨ ਫਿਲਹਾਲ ਸਿਲੀਗੁੜੀ ਤੋਂ ਸਟੇ ਲੋਹਾਸਿੰਗ ਚਾਹ ਬਗੀਚੇ ਤੱਕ ਦੇ 80 ਬੱਚੇ ਪੱੜ੍ਹ ਰਹੇ ਹਨ।

ਪਿੰਡ ਦੀਆਂ ਕੁੜੀਆਂ ਨੇ ਦੱਸਿਆ ਕਿ ਲਾਕਡਾਊਨ ‘ਚ ਆਨਲਾਈਨ ਪੜ੍ਹਾਈ ਕਰਨਾ ਸਾਡੇ ਲਈ ਬਹੁਤ ਹੀ ਮੁਸ਼ਕਲ ਹੋ ਗਿਆ ਸੀ। ਪਰ ਨੰਦੀ ਅੰਕਲ ਦੀ ਮਦਦ ਨਾਲ ਸਾਨੂੰ ਕਿਤਾਬਾਂ ਵੀ ਮਿਲ ਗਈਆ ਤੇ ਦੱਸ ਰੁਪਏ ‘ਚ ਪੜ੍ਹਾਈ ਟਿਊਸ਼ਨ ਵੀ…

ਟਿਊਸ਼ਨ ‘ਚ ਪੜ੍ਹਨ ਵਾਲੇ ਬੱਚਿਆ ਦੀ ਸਾਂਭ-ਸੰਭਾਲ ਕਰਦੀ ਹੈ ਆਈਲਿਨ ਮਿੰਜ ਦਾ ਕਹਿਣਾ ਹੈ ਕਿ ਕੋਰੋਨਾ ਸ਼ੁਰੂ ਹੋਣ ਤੋਂ ਬਾਅਦ ਇਲਾਕੇ ਦਾ ਇਕਲੌਤਾ ਸਕੂਲ ਬੰਦ ਰਿਹਾ, ਜਿਸ ਕਾਰਨ ਨੰਦੀ ਜੋੜੇ ਦੀ ਇਹ ਯੋਜਨਾ ਕਾਫੀ ਬੱਚਿਆ ਲਈ ਮਦਦਗਾਰ ਤੇ ਸਫਲ ਰਹੀ ਹੈ। ਇਸ ਨਾਲ ਤਮਾਮ ਲੜਕੀਆਂ ਦੀ ਛੱਡੀ ਹੋਈ ਪੜ੍ਹਾਈ ਦੋਬਾਰਾ ਸ਼ੁਰੂ ਹੋਈ। ਖ਼ਾਸ ਕਰ ਮੋਬਾਈਲ ਲਾਈਬ੍ਰੇਰੀ ਪ੍ਰਤੀਯੋਗਿਤਾ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਬੱਚਿਆ ਨੂੰ ਮੁਫਤ ਕਿਤਾਬਾਂ ਤੇ ਜ਼ਿੰਦਗੀ ਜਿਉਣ ਦਾ ਨਵਾਂ ਸਲੀਕਾ ਮਿਲ ਰਿਹਾ ਹੈ ਤਾਂ ਜੋ ਇਹ ਬੱਚੇ ਕੁੱਝ ਬਣ ਸਕਣ।