‘ਦ ਖ਼ਾਲਸ ਬਿਊਰੋ:- ਇੱਕ ਵਾਰ ਫਿਰ ਵਿਦੇਸ਼ ਦੀ ਧਰਤੀ ‘ਤੇ ਪੰਜਾਬੀ ਭਾਈਚਾਰੇ ਦਾ ਮਾਣ ਵਧਿਆ ਹੈ। ਪੰਜਾਬ ਦੀ ਧੀ ਅਵਨੀਤ ਕੌਰ ਨੇ ਫਰਾਂਸ ਦੇ ਨਿਊਕਲੀਅਰ ਐਨਰਜੀ ਕਮਿਸ਼ਨ (ਦਿ ਫਰੈਂਚ ਆਲਟਰਨੇਟਿਵ ਐਨਰਜੀ ਐਂਡ ਆਟੋਮਿਕ ਐਨਰਜੀ ਕਮਿਸ਼ਨ) ਵਿੱਚ ਬਿਜਲੀ ਪੈਦਾ ਕਰਨ ਵਾਲੇ ਨਿਊਕਲੀਅਰ ਰਿਐਕਟਰਾਂ ’ਚ ਵਰਤੇ ਜਾਂਦੇ ਰੇਡੀਓ ਨਿਊਕਲਾਈਡ ਸਮੇਤ ਸਾਰੇ ਉਪਕਰਨਾਂ ਨੂੰ ਨਸ਼ਟ ਕਰਨ ਦੀ ਖੋਜ ਕਰਨ ਵਾਲੀ ਚਾਰ ਮੈਂਬਰੀ ਟੀਮ ਦਾ ਹਿੱਸਾ ਬਣ ਕੇ ਪ੍ਰਾਜੈਕਟ ਨੂੰ ਮੁਕੰਮਲ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ।

ਅਵਨੀਤ ਕੌਰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਤਹਿਸੀਲ ਫਗਵਾੜਾ ਦੇ ਪਿੰਡ ਸੁਨੜਾ ਦੀ ਰਹਿਣ ਵਾਲੀ ਹੈ। ਅਵਨੀਤ ਕੌਰ ਦਲਵਿੰਦਰ ਸਿੰਘ ਘੁੰਮਣ ਦੀ ਬੇਟੀ ਹੈ। ਅਵਨੀਤ ਕੌਰ ਨੇ ਮੁੱਢਲੀ ਪੜ੍ਹਾਈ ਫਗਵਾੜਾ ਤੋਂ ਕੀਤੀ ਅਤੇ ਕੈਮੀਕਲ ਇੰਜਨੀਅਰਿੰਗ ਵਿੱਚ ਮਾਸਟਰ ਡਿਗਰੀ ਪੀਅਰੇ ਐਂਡ ਮੈਰੀ ਕਿਊਰੀ ਯੂਨੀਵਰਸਿਟੀ ਤੋਂ ਕਰਨ ਦੇ ਨਾਲ-ਨਾਲ ਇੰਡਸਟਰੀ ਸੇਫਟੀ ਅਤੇ ਰਿਸਕ ਮੈਨੇਜਮੈਂਟ ਵਿੱਚ ਐੱਮਐੱਸਸੀ ਦਾ ਡਬਲ ਡਿਪਲੋਮਾ ਕੀਤਾ ਹੈ। ਉਹ ਪਿਛਲੇ ਦੋ ਸਾਲ ਤੋਂ ਇਸ ਪ੍ਰਾਜੈਕਟ ’ਤੇ ਕੰਮ ਕਰ ਰਹੀ ਸੀ।

Leave a Reply

Your email address will not be published. Required fields are marked *