Punjab

ਵਿਧਾਇਕ ਸੁਖਪਾਲ ਖਹਿਰਾ ਨੇ ਹਜ਼ਾਰਾਂ ਕਰੋੜ ਦੇ ਰੇਤ ਮਾਫੀਏ ਦੇ CM ਕੈਪਟਨ ਨਾਲ ਜੋੜੇ ਤਾਰ, ਕੀਤੇ ਅਹਿਮ ਅੰਕੜੇ ਪੇਸ਼!

‘ਦ ਖ਼ਾਲਸ ਬਿਊਰੋ :- ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਪਣੇ ਫੇਸਬੁੱਕ ਅਕਾਂਉਟ ਰਾਹੀਂ ਪੰਜਾਬ ‘ਚ ਚੱਲ ਰਹੇ ਗੈਰ-ਕਾਨੂੰਨੀ ਮਾਈਨਿੰਗ ਦੇ ਧੰਦੇ ਦੀ ਕਾਲਾ ਬਜ਼ਾਰ ਬਾਰੇ ਕਈ ਖੁਲਾਸੇ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਜ਼ਿਲ੍ਹਾ ਰੋਪੜ ‘ਚ ਰੇਤਾ ਤੇ ਬੱਜਰੀ ਦੇ ਧੰਦਿਆ ਨੂੰ ਗੁੰਡਾ ਟੈਕਸ ਰਾਜ ਹੇਠ ਚਲਾਇਆ ਜਾ ਰਿਹਾ ਹੈ, ਜਿਸ ‘ਤੇ ਅੱਜ ਹਾਈ ਕੋਰਟ ਵੱਲੋਂ CBI ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਖਹਿਰਾ ਨੇ ਇਸ ਮਾਮਲੇ ‘ਤੇ ਗੱਲ ਕਰਦਿਆਂ ਦੱਸਿਆ ਕਿ, ‘ਇਸ ਚੋਰ ਬਜ਼ਾਰੀ ਧੰਦੇ ਦਾ ਮਾਫੀਆਂ ਪੂਰੇ ਪੰਜਾਬ ਭਰ ‘ਚ ਫੈਲਿਆ ਹੋਇਆ ਹੈ, ਅਤੇ ਜਿਨ੍ਹਾਂ ਵੀ ਖੁਦਾਈ ਦਾ ਮਾਲ ਨਿਕਲਦਾ ਹੈ ਜਿਵੇਂ ਕਿ ਪੱਥਰ, ਰੇਤਾ, ਬਜਰੀ ਆਦਿ ਸਭ ‘ਤੇ ਇਹ ਮਾਫੀਆ 5 ਰੁਪਏ ਪ੍ਰਤੀ ਸਕੇਅਰ ਫੁੱਟ ਦੇ ਹਿਸਾਬ ਨਾਲ ਚਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਮੈਨੂੰ ਮਾਰਕਿਟ ਦੇ ਸਾਰੇ ਕਰੱਸ਼ਰ ਮਾਲਕਾਂ ਨੇ ਦੱਸਿਆ ਕਿ ਇਸ ਗੁੰਡਾ ਟੈਕਸ ਨੇ ਸਾਡਾ ਤਾਂ ਵਪਾਰ ਹੀ ਖ਼ਤਮ ਕਰ ਦਿੱਤਾ ਕਿਉਂਕਿ ਉਹ ਸਭ ਮਾਰਕਿਟ ‘ਚ ਰੇਤਾਂ, ਬਜਰੀ ਆਦਿ ਨੂੰ 14 ਰੁਪਏ ਪ੍ਰਤੀ ਸਕੇਅਰ ਫੁੱਟ ਦੇ ਹਿਸਾਬ ਨਾਲ ਵੇਚਦੇ ਹਨ, ਜਿਸ ਦੇ ਵਿੱਚੋਂ 5 ਰੁਪਏ ਤਾਂ ਸਿੱਧਾ ਇਹ ਮਾਫੀਆ ਲੈ ਕੇ ਜਾ ਰਿਹਾ ਹੈ।

ਸੁਖਪਾਲ ਸਿੰਘ ਖਹਿਰਾ ਗੱਲ ਨੇ ਸਵਾਲ ਉਠਾਉਂਦਿਆਂ ਕਿਹਾ ਕਿ ‘ਕੀ ਆਖਿਰ ਇਹ ਮਾਫੀਆ ਕੌਣ ਹੈ? ਉਨ੍ਹਾਂ ਕਿਹਾ ਕਿ ਜਦੋਂ ਰੋਪੜ ਜ਼ਿਲ੍ਹੇ ਦਾ ਸਾਰਾ ਪ੍ਰਸ਼ਾਸ਼ਨ SSP, DC, ਮਾਈਨਿੰਗ ਵਿਭਾਗ, ਇੰਡਸਟਰੀ ਵਿਭਾਗ ਸਭ ਹੀ ਇਸ ਗੁੰਡਾ ਪਰਚੀ ਨੂੰ ਰੋਕਣ ‘ਚ ਫੇਲ੍ਹ ਹੋ ਗਏ, ਤਾਂ ਫਿਰ ਰੋਪੜ ਜ਼ਿਲ੍ਹੇ ਦੇ ਚੀਫ ਜੂਡੀਸ਼ਿਅਲ ਹਰਸਿਮਰਨਜੀਤ ਸਿੰਘ ਜੋ ਕਿ ਇਸ ਮਾਮਲੇ ਦੀ ਤਫਤੀਸ਼ ਕਰਨ ਲਈ ਆਪਣਾ ਭੇਸ ਬਦਲ ਕੇ ਉਨ੍ਹਾਂ ਜਗ੍ਹਾਂਵਾ ‘ਤੇ ਪੁੱਜੇ ਜਿੱਥੇ-ਜਿੱਥੇ ਇਹ ਗੁੰਡਾ ਟੈਕਸ ਦੀ ਵਸੂਲੀ ਹੁੰਦੀ ਸੀ। ਉਨ੍ਹਾਂ ਜਾ ਕੇ ਲੋਕਾਂ ਤੋਂ ਬਿਆਨ ਲਏ, ਵੀਡੀਓ ਬਣਾਈਆਂ ਤੇ ਫੇਟੋਆਂ ਖਿੱਚਿਆਂ ਅਤੇ ਇਸ ਜਾਂਚ ਦੀ ਰਿਪੋਰਟ ਹਾਈ ਕੋਰਟ ਨੂੰ ਪਹੁੰਚਾਈ ਗਈ। ਇਨ੍ਹਾਂ ਸਬੂਤਾਂ ਨੂੰ ਵੇਖਦੇ ਹੋਏ ਹਾਈ ਕੋਰਟ ਨੇ CBI ਜਾਂਚ ਦੇ ਆਦੇਸ਼ ਦਿੱਤੇ ਗਏ।

ਖਹਿਰਾ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ ‘ਚ ਇਹ ਹਜ਼ਾਰਾਂ ਕਰੋੜ ਰੁਪਏ ਦਾ ਵਪਾਰ ਦੀ ਸ਼ਰੇਆਮ ਚੱਲ ਰਿਹਾ ਹੈ। ਕੈਪਟਨ ਸਰਕਾਰ ਨੇ ਪੂਰੇ ਪੰਜਾਬ ‘ਚ ਇਸ ਨੂੰ 7 ਕਲੱਸਟਰਾਂ ‘ਚ ਵੰਡ ਕੇ ਵੱਡੇ ਮਾਫੀਆ ਦੇ ਹੱਥਾਂ ‘ਚ ਫੜਾ ਦਿੱਤਾ। ਇਨ੍ਹਾਂ 7 ਕਲੱਸਟਰਾਂ ਨੂੰ 274 ਕਰੋੜ ਰੁਪਏ ‘ਚ ਤਿੰਨ ਸਾਲਾਂ ਲਈ ਵੇਚ ਦਿੱਤਾ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ ਮਾਈਨਿੰਗ ਦੇ ਵਿੱਚੋਂ ਇੱਕ ਸਾਲ ‘ਚ 100 ਕਰੋੜ ਤੋਂ ਘੱਟ ਆਮਦਨ ਆਉਂਦੀ ਹੈ, ਤਾਂ ਕੀ ਇਹ ਸਾਡੇ ਲਈ ਮੰਣਨਯੋਗ ਗੱਲ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ‘ਚ ਮਾਈਨਿੰਗ ਮਾਫੀਆ ਇਸ ਕਾਲਾ ਬਜ਼ਾਰੀ ਦੀ ਆੜ ‘ਚ ਇੱਕ-ਇੱਕ ਕਰੋੜ ਹਰ ਦਿਨ ਦਾ ਬਣਾ ਰਹੇ ਹਨ। ਸਾਡਾ ਮੰਣਨਾ ਹੈ ਕਿ ਪੰਜਾਬ ਸਰਕਾਰ ਇਸ ਨੂੰ ਤਿਲੰਗਣਾ ਸਰਕਾਰ ਮੁਤਾਬਿਕ ਆਰਗਨਾਇਜ਼ ਕਾਰਪੋਰੇਸ਼ਨ ਮਾਈਨਿੰਗ ਕਰਕੇ ਬਣਾਵੇ ਤਾਂ ਮੈਂ ਕਹਿ ਸਕਦਾ ਹਾਂ ਕਿ ਇਹ ਤਕਰੀਬਨ 10-15 ਹਜ਼ਾਰ ਕਰੋੜ ਦਾ ਵਪਾਰ ਹੈ।

ਉਨ੍ਹਾਂ ਇਸ ਵਪਾਰ ‘ਚ ਸ਼ਾਮਿਲ ਬੰਦਿਆ ਦਾ ਨਾਵਾਂ ਬਾਰੇ ਦੱਸਦਿਆ ਕਿਹਾ ਕਿ ਪੌਂਟੀ ਚੱਡਾ ਦਾ ਪਰਿਵਾਰ ਇਸ ਮਾਈਨਿੰਗ ਦੇ ਇਸ ਵਪਾਰ ‘ਚ ਸ਼ਾਮਿਲ ਹਨ, ਜੋ ਕਿ ਸ਼ਰਾਬ ਦੇ ਵਪਾਰ ਬਹੁਤ ਵੱਡੇ ਖਿਡਾਰੀ ਹਨ, ਹਾਲਾਂਕਿ ਪੌਂਟੀ ਚੱਡਾ ਦੀ ਮੌਤ ਹੋ ਚੁਕੀ ਹੈ, ਉਨ੍ਹਾਂ ਦੀ ਪਤਨੀ ਕੋਲ ਇਸ ਵਪਾਰ ਦਾ ਕਾਫੀ ਵੱਡਾ ਹਿੱਸਾ ਹੈ। ਅੱਗੋ ਪੌਂਟੀ ਚੱਡਾ ਦੇ ਫੀਲੇ ਵੀ ਇਸ ਵਪਾਰ ਨੂੰ ਚਲਾ ਰਹੇ ਹਨ, ਜਿਨ੍ਹਾਂ ‘ਚੋਂ ਇੱਕ ਅਸ਼ੋਕ ਚਾਂਡਕ ਜੋ ਕਿ ਰਾਜਸਥਾਨ ਦੇ ਗੰਗਾਨਗਰ ਤੋਂ ਕਾਂਗਰਸੀ ਵਿਧਾਇਕ ਹਨ ਅਤੇ ਨਾਲ ਸ਼ਰਾਬੇ ਦੇ ਠੇਕਿਆ ਦੇ ਵੱਡੇ ਵਪਾਰੀ ਵੀ, ਇਨ੍ਹਾਂ ਦਾ ਰੁਤਬਾ ਵੀ ਰਾਜਸਥਾਨ ‘ਚ ਵੱਡੇ ਮਾਫੀਆ ਵਜੋਂ ਹੀ ਜਾਣਿਆ ਜਾਂਦਾ ਹੈ। ਅਸ਼ੋਕ ਚਾਂਡਕ ਦੇ ਨਾਲ ਨੱਟਵਰ ਸਿੰਘ ਵੀ ਨੇ ਜੋ ਕਿ ਕੈਪਟਨ ਦੇ ਰਿਸ਼ਤੇਦਾਰ ਹਨ। ਰੋਪੜ ਵਿੱਚ ਜੋ ਮਾਈਨਿੰਗ ਗੁੰਡਾਗਰਦੀ ਦੇ ਸਮਰਾਟ ਮੰਨੇ ਜਾਂਦੇ ਹਨ, ਉਹ ਪਹਿਲੇ ਨੰਬਰ ‘ਤੇ ਅਸ਼ੋਕ ਚਾਂਡਕ ਅਤੇ ਰਾਕੇਸ਼ ਚੌਧਰੀ ਹੈ ਜੋ ਕਿ ਜੰਮੂ ਦਾ ਰਹਿਣ ਵਾਲਾ ਹੈ, ਗੁੰਡਾਗਰਦੀ ਤੇ ਸ਼ਰਾਬ ਦੇ ਵਪਾਰ ‘ਚ ਇਸ ਦਾ ਕਾਫੀ ਨਾ ਹੈ। ਇਸ ਨਾਲ ਹੋਰ ਮਾਫੀਆ ਸਨੀ ਵਾਲੀਆਂ, ਮੋਹਨ ਪਾਲ ਸਿੰਘ ਹਨ। ਖਹਿਰਾ ਨੇ ਇਲਜਾਮ ਲਾਇਆ ਕਿ ਇਹ ਸਾਰਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨਾਲ ਜੁੜਿਆ ਹੋਇਆ ਹੈ।

ਖਹਿਰਾ ਨੇ ਇਨ੍ਹਾਂ ਸਾਰੇ ਮਾਈਨਿੰਗ ਮਾਫੀਆਂ ਦੀ ਪੋਲ ਖੋਲਦਿਆਂ ਹਾਈ ਕੋਰਟ ਨੂੰ ਇਹ ਅਪੀਲ ਕੀਤੀ ਹੈ ਕਿ CBI ਵੱਲੋਂ ਨਾਂ ਸਿਰਫ ਰੋਪੜ ਜ਼ਿਲ੍ਹੇ ਦੀ ਹੀ ਜਾਂਚ ਕੀਤੀ ਜਾਵੇ, ਬਲਕਿ ਪੂਰੇ ਪੰਜਾਬ ‘ਚ ਫੈਲੇ ਇਸ ਗੈਰ-ਕਾਨੂੰਨੀ ਮਾਈਨਿੰਗ ਮਾਫੀਆਂ, ਕਲੱਸਟਰਾਂ, ਗੁੰਡਾ ਟੈਕਸ ਮਾਫੀਆਂ ਦੇ ਨਾਕਿਆ ਦੀ ਵੀ ਜਾਂਚ ਕੀਤੀ ਜਾਵੇ।