India Punjab

ਹਾਈਕੋਰਟ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ, ਪੈਟਰੋਲ-ਡੀਜ਼ਲ ‘ਤੇ ਲਾਏ ਵਾਧੂ ਟੈਕਸ ਬਾਰੇ ਮੰਗਿਆ ਜਵਾਬ

‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਦੌਰਾਨ ਪਿਛਲੇ ਕਈ ਹਫਤਿਆਂ ਤੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੇ ਲੋਕਾਂ ਦੀਆਂ ਜੇਬਾਂ ਖਾਲੀ ਕਰ ਦਿੱਤੀਆਂ ਹਨ। ਉਥੇ ਹੀ ਹੁਣ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ‘ਚ ਕੀਤੇ ਗਏ ਵਾਧੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਨੇ ਕੇਦਰ ਅਤੇ ਪੰਜਾਬ ਸਰਕਾਰ ‘ਤੇ ਭਾਰੀ ਟੈਕਸ ਲਾਏ ਜਾਣ ‘ਤੇ ਨੋਟਿਸ ਜਾਰੀ ਕਰ ਦਿੱਤਾ ਹੈ।

 

ਨੋਟਿਸ ਵਿੱਚ ਪੈਟਰੋਲ ‘ਤੇ 200 ਫੀਸਦ ਅਤੇ ਡੀਜ਼ਲ ‘ਤੇ 170 ਫੀਸਦ ਟੈਕਸ ਵਸੂਲੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਦੀਆਂ ਟਰਾਸਪੋਰਟ ਕੰਪਨੀਆਂ ਨੇ ਟੈਕਸ ਵਸੂਲੇ ਜਾਣ ਦੇ ਖਿਲ਼ਾਫ ਅਦਾਲਤ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਹੈ।

 

ਪਟੀਸ਼ਨ ‘ਚ ਟਰਾਸਪੋਰਟ ਕੰਪਨੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਾਰਚ 2020 ਤੋਂ ਬਾਅਦ ਹੁਣ ਤਕ ਪੈਟਰੋਲ ‘ਤੇ 13 ਰੁਪਏ ਤੇ ਡੀਜ਼ਲ ‘ਤੇ 16 ਰੁਪਏ ਦੀ ਵਿਸ਼ੇਸ਼ ਵਾਧੂ ਐਕਸਾਇਜ਼ ਡਿਊਟੀ ਲਾ ਦਿੱਤੀ ਹੈ। ਇਸ ਤੋਂ ਇਲਾਵਾਂ ਪੰਜਾਬ ਸਰਕਾਰ ਨੇ ਵੀ ਪਟੀਸ਼ਨ ‘ਚ ਪੈਟੋਰਲ ਅਤੇ ਡੀਜ਼ਲ ‘ਤੇ ਵੈਟ ਵਧਾ ਕੇ 24.79 ਰੁਪਏ ਤੇ ਡੀਜ਼ਲ ‘ਤੇ 15.94 ਰੁਪਏ ਕੀਤੇ ਜਾਣ ਦਾ ਵੀ ਵਿਰੋਧ ਕੀਤਾ ਹੈ।

 

ਇਸ ‘ਤੇ ਸੁਣਵਾਈ ਕਰਦਿਆਂ ਪੰਜਾਬ ਹਰਿਆਣਾ ਹਾਈਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਕਰਕੇ ਜਵਾਬ ਮੰਗਿਆ ਹੈ।