‘ਦ ਖ਼ਾਲਸ ਬਿਊਰੋ :- ਉੱਤਰ ਪ੍ਰਦੇਸ਼ ‘ਚ ਹੜ੍ਹਾਂ ਆਉਣ ਨਾਲ ਵੱਡੇ ਪੱਧਰ ‘ਤੇ ਜ਼ਮੀਨੀ ਤੇ ਜਣ-ਜੀਵਨ ਦਾ ਨੁਕਸਾਨ ਹੋ ਰਿਹਾ ਹੈ। ਜਿਸ ਕਾਰਨ ਬਿਹਾਰ ਜ਼ਿਲ੍ਹੇ ‘ਚ ਹੜ੍ਹਾਂ ਦੀ ਲਪੇਟ ‘ਚ ਆਉਣ ਨਾਲ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 16 ਜ਼ਿਲ੍ਹਿਆਂ ਦੇ 81,79,257 ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ। ਹੜ੍ਹ ਪ੍ਰਬੰਧਨ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਦਰਭੰਗਾ ਜ਼ਿਲ੍ਹੇ ‘ਚ ਸਭ ਤੋਂ ਵੱਧ 11 ਲੋਕਾਂ ਦੀ ਮੌਤ ਹੋਈ ਹੈ।

ਇਸ ਤੋਂ ਇਲਾਵਾ ਮੁਜ਼ੱਫਰਪੁਰ ‘ਚ ਛੇ, ਪੱਛਮੀ ਚੰਪਾਰਨ ‘ਚ ਚਾਰ ਤੇ ਖਗੜੀਆ, ਸਾਰਣ ਅਤੇ ਸਿਵਾਨ ‘ਚ ਦੋ-ਦੋ ਲੋਕਾਂ ਦੀ ਮੌਤ ਹੋਈ ਹੈ। ਬਿਹਾਰ ਦੇ 16 ਜ਼ਿਲ੍ਹਿਆਂ ‘ਚ 1,317 ਪੰਚਾਇਤਾਂ ਦੀ 81 ਲੱਖ, 79 ਹਜ਼ਾਰ, 257 ਲੋਕਾਂ ਦੀ ਆਬਾਦੀ ਪ੍ਰਭਾਵਿਤ ਹੈ। ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਰੋਟੀ ਖੁਵਾਉਣ ਲਈ 443 ਭਾਈਚਾਰਕ ਰਸੋਈਆਂ ਦੀ ਵਿਵਸਥਾ ਕੀਤੀ ਗਈ ਹੈ।

ਬਿਹਾਰ ‘ਚ ਹੜ੍ਹਾਂ ਦੇ ਨਾਲ ਵੱਖ-ਵੱਖ ਨਦੀਆਂ ‘ਚ ਪਾਣੀ ਦਾ ਪੱਧਰ ਵੱਧ ਗਿਆ ਹੈ। ਜਿਸ ‘ਤੇ ਜਲ ਸਰੋਤ ਵਿਭਾਗ ਦੇ ਮੁਤਾਬਕ ਸੀਤਾਮੜੀ ਸ਼ਹਿਰ ‘ਚ ਬਾਗਮਤੀ ਨਦੀ , ਮੁਜ਼ੱਫਰਪੁਰ ਤੇ ਦਰਭੰਗਾ ਤੇ ਸਮਸਤੀਪੁਰ ਤੋਂ ਬੁਡੀ ਗੰਡਕ ਨਦੀ ਹੁੰਦੀ ਹੋਈ ਖਗੜੀਆ ‘ਚ ਗੰਗਾ ਨਦੀ ‘ਚ ਜਾ ਮਿਲਦੀ ਹੈ, ਪਟਨਾ ਤੇ ਭਾਗਲਪੁਰ ‘ਚ , ਖਿਰੋਈ ਦਰਭੰਗਾ ‘ਚ ਤੇ ਸਿਵਾਨ ‘ਚ ਘਾਘਰਾ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉਤਾਂਹ ਵਹਿ ਰਹੀਆਂ ਹਨ।

 

 

 

Leave a Reply

Your email address will not be published. Required fields are marked *