Punjab

ਸਰਕਟ ਹਾਊਸ ‘ਚ ਹੋਈ ਸਿੱਧੂ ਤੇ ਰਾਵਤ ਦੀ ਹੋਈ ਮੁਲਾਕਾਤ, ਮੁੜ ਰਾਜਨੀਤੀ ‘ਚ ਹੋ ਸਕਦੀ ਹੈ ਸਿੱਧੂ ਦੀ ਵਾਪਸੀ

‘ਦ ਖ਼ਾਲਸ ਬਿਊਰੋ ( ਅੰਮ੍ਰਿਤਸਰ ) :- ਕਾਂਗਰਸ ਪਾਰਟੀ ਦੇ ਮੈਂਬਰ ਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਅੱਜ ਅੰਮ੍ਰਿਤਸਰ ਪਹੁੰਚੇ ਹਨ। ਜਿੱਥੇ ਉਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਦੁਰਗਿਆਨਾ ਮੰਦਰ ਵਿੱਚ ਮੱਥਾ ਟੇਕਿਆ। ਜਿਸ ਮਗਰੋਂ ਨਵਜੋਤ ਸਿੰਘ ਸਿੱਧੂ ਵੀ ਸਰਕਟ ਹਾਊਸ ਵਿਖੇ ਉਨ੍ਹਾਂ ਨੂੰ ਮਿਲਣ ਪਹੁੰਚੇ। ਸਿੱਧੂ ਨੇ ਰਾਵਤ ਨਾਲ ਕੁੱਝ ਸਮਾਂ ਗੱਲਬਾਤ ਕੀਤੀ ਤੇ ਰਾਵਤ ਨੂੰ ਡਿਨਰ ਦਾ ਸੱਦਾ ਵੀ ਦਿੱਤਾ। ਜਿਸ ਤੋਂ ਬਾਅਦ ਹਰੀਸ਼ ਰਾਵਤ ਸਿੱਧੂ ਦੇ ਘਰ ਗਏ। ਇਸ ਦੌਰਾਨ ਦੋਵਾਂ ਦਰਮਿਆਨ ਕਰੀਬ ਡੇਢ ਘੰਟਾ ਗੱਤਬਾਤ ਹੋਈ।

ਸ਼੍ਰੀ ਹਰਿਮੰਦਰ ਸਾਹਿਬ ਤੋਂ ਨਿਕਲਣ ਤੋਂ ਬਾਅਦ ਹਰੀਸ਼ ਰਾਵਤ ਨੇ ਹਾਥਰਸ ਵਿੱਚ ਹੋਏ ਸਮੂਹਿਕ ਬਲਾਤਕਾਰ ਦੇ ਖਿਲਾਫ ਐਨਐਸਯੂਆਈ ਵਲੋਂ ਆਯੋਜਿਤ ਕੀਤੇ ਕੈਂਡਲ ਮਾਰਚ ਚ ਵੀ ਹਿੱਸਾ ਲਿਆ। ਜਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਧੂ ਜਲਦੀ ਹੀ ਪੰਜਾਬਸਮਾਜ ਤੇ ਕਾਂਗਰਸ ਲਈ ਕੰਮ ਕਰਦੇ ਦਿਖਾਈ ਦੇਣਗੇ। ਇਸ ਦੇ ਨਾਲ ਹੀ ਰਾਵਤ ਨੇ ਕਿਹਾ ਕਿ ਰਾਹੁਲ ਗਾਂਧੀ ਤਿੰਨ ਦਿਨਾਂ ਪੰਜਾਬ ਦੌਰੇ ਤੇ ਆ ਰਹੇ ਹਨ। ਉਹ ਲੋਕਾਂ ਨੂੰ ਵੀ ਮਿਲਣਗੇ। ਕਾਂਗਰਸ ਕਿਸਾਨੀ ਤੇ ਖੇਤੀ ਨੂੰ ਬਚਾਉਣ ਲਈ ਕਾਨੂੰਨੀ ਲੜਾਈ ਲੜਨ ਦੇ ਨਾਲਨਾਲ ਸੜਕਾਂ ਤੇ ਉਤਰੇਗੀ।

ਇਹ ਪਹਿਲਾਂ ਮੌਕਾ ਨਹੀਂ ਜਦੋਂ ਹਰੀਸ਼ ਨੇ ਸਿੱਧੂ ਲਈ ਕੁੱਝ ਅਜਿਹਾ ਕਿਹਾ ਜਿਸ ਨਾਲ ਸੰਕੇਤ ਮਿਲ ਦੇ ਹਨ ਕੀ ਸਿੱਧੂ ਜਲਦੀ ਹੀ ਆਪਣੇ ਪੁਰਾਣੇ ਅੰਦਾਜ਼ ਚ ਨਜ਼ਰ ਆ ਸਕਦੇ ਹਨ। ਇਸ ਤੋਂ ਪਹਿਲਾਂ ਵੀ ਹਰੀਸ਼ ਰਾਵਤ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਭਵਿੱਖ ਹਨ। ਸਿੱਧੂ ਨੂੰ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮਿਲ ਕੇ ਦੇਸ਼ ਵਿੱਚ ਜਮਹੂਰੀ ਤਾਕਤਾਂ ਨੂੰ ਇਕਜੁੱਟ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਸਿੱਧੂ ਸਿਰਫ ਪਾਰਟੀ ਦੀਆਂ ਸਰਗਰਮੀਆਂ ਵਿੱਚ ਸਰਗਰਮ ਨਹੀਂ ਹੋਣਗੇ ਬਲਕਿ ਅਗਵਾਈ ਵੀ ਕਰਨਗੇ।