India Punjab

ਕੇਂਦਰ ਸਰਕਾਰ ਨੇ ਹੈਲਪਲਾਈਨ ਨੰਬਰ ਕੀਤੇ ਜਾਰੀ, ਰਾਸ਼ਨ ਕਾਰਡ ਨਾਲ ਜੁੜੀ ਹਰ ਸਮੱਸਿਆ ਹੋਵੇਗੀ ਹੱਲ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਨੇ ਰਾਸ਼ਨ ਕਾਰਡ ਨਾਲ ਜੁੜੀ ਹਰ ਸਮੱਸਿਆ ਲਈ ਸ਼ਿਕਾਇਤ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ, ਤਾਂ ਜੋ ਸਬਸਿਡੀ ਵਾਲਾ ਰਾਸ਼ਨ ਗ਼ਰੀਬਾਂ ਤੱਕ ਪਹੁੰਚ ਸਕੇ। ਕੇਂਦਰ ਸਰਕਾਰ ਗ਼ਰੀਬ ਲੋਕਾਂ ਲਈ ਅਨਾਜ ਭੰਡਾਰਨ ਵਿੱਚ ਸ਼ਾਮਲ ਰਾਸ਼ਨ ਡੀਲਰਾਂ ਨਾਲ ਅਸਰਦਾਰ ਤਰੀਕੇ ਨਾਲ ਨਜਿੱਠਣ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਜੇ ਕੋਈ ਰਾਸ਼ਨ ਕਾਰਡ ਧਾਰਕ ਆਪਣਾ ਭੋਜਨ ਕੋਟਾ ਪ੍ਰਾਪਤ ਨਹੀਂ ਕਰ ਰਿਹਾ ਹੈ, ਤਾਂ ਉਹ ਟੋਲ-ਮੁਕਤ ਹੈਲਪ ਲਾਈਨ ਨੰਬਰ ‘ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਇਸ ਤੋਂ ਇਲਾਵਾ ਐੱਨਐੱਫਐੱਸਏ ਦੀ ਵੈੱਬਸਾਈਟ https://nfsa.gov.in ‘ਤੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਰਾਸ਼ਟਰੀ ਖ਼ੁਰਾਕ ਸੁਰੱਖਿਆ ਪੋਰਟਲ (ਐੱਨਐੱਫਐੱਸਏ) ‘ਤੇ ਹਰੇਕ ਸੂਬੇ ਲਈ ਵੱਖ-ਵੱਖ ਟੋਲ-ਮੁਕਤ ਨੰਬਰ ਦਿੱਤੇ ਗਏ ਹਨ। ਇਸ ਵੈੱਬਸਾਈਟ ‘ਤੇ ਮੇਲ ਅਤੇ ਫ਼ੋਨ ਨੰਬਰਾਂ ਦੀ ਮਦਦ ਨਾਲ ਸ਼ਿਕਾਇਤਾਂ ਦਰਜ ਕੀਤੀਆਂ ਜਾਂਦੀਆਂ ਹਨ। ਹਰ ਸੂਬੇ ਦਾ ਵੱਖਰਾ ਟੋਲ-ਮੁਕਤ ਨੰਬਰ ਹੈ। ਰਾਸ਼ਨ ਕਾਰਡ ਬਣਾਉਣ ਦਾ ਤਰੀਕਾ ਵੀ ਹਰ ਸੂਬੇ ਵਿੱਚ ਵੱਖਰਾ ਹੈ।

ਪੰਜਾਬ – 1800-3006-1313

ਚੰਡੀਗੜ੍ਹ – 1800-180-2068

ਹਰਿਆਣਾ – 1800-180-2087

ਹਿਮਾਚਲ ਪ੍ਰਦੇਸ਼ – 1800-180-8026

ਆਂਧਰਾ ਪ੍ਰਦੇਸ਼ – 1800-425-2977

ਅਰੁਣਾਚਲ ਪ੍ਰਦੇਸ਼ – 03602244290

ਆਸਾਮ – 1800-345-3611

ਬਿਹਾਰ – 1800-3456-194

ਛੱਤੀਸਗੜ੍ਹ – 1800-233-3663

ਗੋਆ – 1800-233-0022

ਗੁਜਰਾਤ – 1800-233-5500

ਝਾਰਖੰਡ – 1800-345-6598, 1800-212-5512

ਕਰਨਾਟਕ – 1800-425-9339

ਕੇਰਲ – 1800-425-1550

ਮੱਧ ਪ੍ਰਦੇਸ਼ – 181

ਮਹਾਰਾਸ਼ਟਰ – 1800-22-4950

ਮਨੀਪੁਰ – 1800-345-3821

ਮੇਘਾਲਿਆ – 1800-345-3670

ਮਿਜ਼ੋਰਮ – 1860-222-222-789, 1800-345-3891

ਨਾਗਾਲੈਂਡ – 1800-345-3704, 1800-345-3705

ਓਡੀਸ਼ਾ – 1800-345-6724 / 6760

ਰਾਜਸਥਾਨ – 1800-180-6127

ਸਿੱਕਮ – 1800-345-3236

ਤਾਮਿਲਨਾਡੂ – 1800-425-5901

ਤੇਲੰਗਾਨਾ – 1800-4250-0333

ਤ੍ਰਿਪੁਰਾ – 1800-345-3665

ਉੱਤਰ ਪ੍ਰਦੇਸ਼ – 1800-180-0150

ਉੱਤਰਾਖੰਡ – 1800-180-2000, 1800-180-4188

ਪੱਛਮੀ ਬੰਗਾਲ – 1800-345-5505

ਦਿੱਲੀ – 1800-110-841

ਜੰਮੂ – 1800-180-7106

ਕਸ਼ਮੀਰ – 1800-180-7011

ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ – 1800-343-3197

ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ – 1800-233-4004

ਲਕਸ਼ਦੀਪ – 1800-425-3186

ਪੁਡੂਚੇਰੀ – 1800-425-1082