Punjab

ਸੰਗਰੂਰ ‘ਚ ਪਟੜੀ ‘ਤੇ ਦੌੜੀ ਮਾਲ ਗੱਡੀ, ਕੇਂਦਰ ਸਰਕਾਰ ‘ਤੇ ਉੱਠ ਰਹੇ ਹਨ ਕਈ ਸਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਪਟੜੀ ‘ਤੇ ਮਾਲ ਗੱਡੀ ਦੌੜਦੀ ਹੋਈ ਨਜ਼ਰ ਆਈ। ਦੇਰ ਰਾਤ ਇਹ ਮਾਲ ਗੱਡੀ ਪਟਿਆਲਾ ਵੱਲ ਜਾਂਦੀ ਦਿਖਾਈ ਦਿੱਤੀ ਸੀ ਅਤੇ ਦਿਨ ਵੇਲੇ ਖਾਲੀ ਮਾਲ ਗੱਡੀ ਵਾਪਿਸ ਆਉਂਦੀ ਨਜ਼ਰ ਆਈ। ਜਾਣਕਾਰੀ ਮੁਤਾਬਕ ਇਸ ਮਾਲ ਗੱਡੀ ਵਿੱਚ ਪੱਥਰ ਭਰਿਆ ਹੋਇਆ ਸੀ ਅਤੇ ਇਹ ਰਾਜਪੁਰਾ ਤੋਂ ਧੁਰੀ ਜਾ ਰਹੀ ਸੀ। ਰੇਲਵੇ ਵਿਭਾਗ ਨੇ ਇਸ ਗੱਡੀ ਨੂੰ ਮੈਨਟੇਨੇਸ ਗੱਡੀ ਦੱਸਿਆ ਜੋ ਰੇਲਵੇ ਲਾਈਨਾਂ ਚੈੱਕ ਕਰਦੀ ਹੈ।

ਕੇਂਦਰ ਸਰਕਾਰ ਨੇ ਪੰਜਾਬ ਵਿੱਚ ਮਾਲ ਗੱਡੀਆਂ ਚੱਲਣ ‘ਤੇ ਪਾਬੰਦੀ ਲਗਾਈ ਹੋਈ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ‘ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਰੇਲ ਪਟੜੀਆਂ ‘ਤੇ ਕਿਸਾਨ ਬੈਠੇ ਹੋਏ ਹਨ, ਜਿਸ ਕਰਕੇ ਅਸੀਂ ਮਾਲ ਗੱਡੀਆਂ ਨੂੰ ਰੋਕਿਆ ਹੈ ਪਰ ਹੁਣ ਇਸ ਗੱਡੀ ਦੇ ਚੱਲਣ ਨਾਲ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਗੱਡੀ ਪਟੜੀ ‘ਤੇ ਦੌੜ ਸਕਦੀ ਹੈ ਤਾਂ ਕੇਂਦਰ ਸਰਕਾਰ ਮਾਲ ਗੱਡੀਆਂ ਨੂੰ ਚੱਲਣ ਦੀ ਇਜ਼ਾਜ਼ਤ ਕਿਉਂ ਨਹੀਂ ਦੇ ਰਹੀ।