Punjab

ਰੱਬ ਦੇ ਵਾਸਤੇ ਮੇਰੀ ਗੱਲ ਮੰਨੋ, ਨਹੀਂ ਤਾਂ ਮੈਂ ਹੋਰ ਸਖਤੀ ਕਰਾਂਗਾ: CM ਕੈਪਟਨ

‘ਦ ਖ਼ਾਲਸ ਬਿਊਰੋ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੇਜ਼ ਰਫ਼ਤਾਰ ਨਾਲ ਫੈਲ ਰਹੀ ਕੋਰੋਨਾਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ 31 ਅਗਸਤ ਤੱਕ ਧਾਰਾ 144 ਲਾਗੂ ਕਰ ਦਿੱਤੀ ਹੈ। ਵਿਆਹ ਅਤੇ ਭੋਗ ਸਮਾਗਮ  ਆਦਿ ਨੂੰ ਛੱਡ ਕੇ ਹੋਰ ਕਿਤੇ ਵੀ ਪੰਜ ਤੋਂ ਵਧੇਰੇ ਵਿਅਕਤੀਆਂ ਦੀ ਸ਼ਮੂਲੀਅਤ ਵਾਲੇ ਸਾਰੇ ਇਕੱਠਾਂ ’ਤੇ ਰੋਕ ਲਾਈ ਗਈ ਹੈ। ਕੈਪਟਨ ਨੇ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਪੰਜਾਬ ਦੇ ਹਾਲਾਤ ਹੋਰ ਖ਼ਰਾਬ ਨਹੀਂ ਹੋਣ ਦੇਣਗੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਕੋਵਿਡ ਕੇਸਾਂ ਦਾ ਅੰਕੜਾ 15 ਸਤੰਬਰ ਤੋਂ ਇੱਕ ਲੱਖ ਨੂੰ ਪਾਰ ਕਰ ਸਕਦਾ ਹੈ।

ਪੰਜਾਬ ਵਿੱਚ ਕੱਲ੍ਹ ਰਾਤ ਤੋਂ 7 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਗੂ ਹੋ ਚੁੱਕਿਆ ਹੈ। ਪਰ ਇਸ ਵਿੱਚ ਖਾਸ ਸਫਤੀ ਨਹੀਂ ਦਿਸੀਕੋਈ ਵੀ ਸਖਤੀ ਨਹੀਂ ਦਿਸੀ।  ਪੰਜਾਬ ਵਿੱਚ ਵੀਕਐਂਡ ਲਾਕਡਾਊਨ ਵੀ ਸ਼ੁਰੂ ਕੀਤਾ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਸਖਤ ਸ਼ਬਦਾਂ ‘ਚ ਕਿਹਾ ਕਿ ਸਾਰਿਆਂ ਲਈ ਮਾਸਕ ਪਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਖਤਮ ਕਰਨ ਲਈ ਸਾਡਾ ਸਾਥ ਦਿਉ ਨਹੀਂ ਤਾਂ ਅਗਲੇ ਮਹੀਨੇ ਤੱਕ ਕੋਰੋਨਾ ਦੇ ਕੇਸ 1 ਲੱਖ ਤੋਂ ਵੱਧ ਹੋ ਜਾਣਗੇ। ਕੈਪਟਨ ਨੇ  ਸੂਬੇ ਵਿੱਚ 31 ਅਗਸਤ ਤੱਕ ਰੈਲੀਆਂ ਕੱਢਣ ਵਾਲੇ ਸਿਆਸੀ ਲੀਡਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਿਆਸੀ ਲੀਡਰ ਇਨ੍ਹਾਂ ਪਾਬੰਦੀਆਂ ਦੌਰਾਨ ਕੋਈ ਵੀ ਰੈਲੀ ਜਾਂ ਇਕੱਠ ਕਰਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਕੈਪਟਨ ਨੇ ਸਾਰੇ ਪੰਜਾਬ ਵਾਸੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੇ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ 31 ਅਗਸਤ ਤੋਂ ਬਾਅਦ ਹੋਰ ਸਖਤੀ ਕੀਤੀ ਜਾਵੇਗੀ।