Punjab

ਜੀਂਦ ਵਿੱਚ ਕਿਸਾਨਾਂ ਦੀ ਪੁਲਿਸ ਨਾਲ ਹੋਈ ਝੜਪ, ਰੋਕਾਂ ਨੂੰ ਹਟਾ ਕੇ ਅੱਗੇ ਵਧ ਰਹੇ ਹਨ ਕਿਸਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੀਂਦ ਵਿੱਚ ਕਿਸਾਨਾਂ ਵੱਲੋਂ ਹੰਗਾਮਾ ਕੀਤਾ ਗਿਆ ਅਤੇ ਪੁਲਿਸ ‘ਤੇ ਪਥਰਾਅ ਕੀਤਾ ਗਿਆ ਹੈ। ਜੀਂਦ ਵਿੱਚ ਪੁਲਿਸ ਤੋਂ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਹੈ। ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋ ਗਈ ਹੈ। ਕਿਸਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਪਾਸੇ ਕਰਕੇ ਅੱਗੇ ਵਧਣ ਦਾ ਰਸਤਾ ਬਣਾ ਰਹੇ ਹਨ।

ਕਿਸਾਨ ਦਿੱਲੀ ਤੋਂ ਅੰਮ੍ਰਿਤਸਰ ਹਾਈਵੇਅ ‘ਤੇ ਚੱਲ ਰਹੇ ਹਨ ਅਤੇ ਆਪਣੇ ਰਸਤੇ ਵਿੱਚ ਆ ਰਹੀਆਂ ਸਾਰੀਆਂ ਰੋਕਾਂ ਨੂੰ ਹਟਾ ਰਹੇ ਹਨ। ਪੰਜਾਬ ਦੇ ਬਾਰਡਰ ਤਕਰੀਬਨ ਕਿਸਾਨਾਂ ਨੇ ਖੁੱਲ੍ਹਵਾ ਲਏ ਹਨ। ਕਿਸਾਨਾਂ ਵੱਲੋਂ ਸਾਰੀਆਂ ਰੋਕਾਂ ਨੂੰ ਹਟਾ ਕੇ ਅੱਗੇ ਵਧਿਆ ਜਾ ਰਿਹਾ ਹੈ।