Punjab

ਆਬਕਾਰੀ ਤੇ ਕਰ ਨਿਰੀਖਕ ਐਸੋਸੀਏਸ਼ਨ, ਪੰਜਾਬ ਨੂੰ ਮਿਲਿਆ ਨਵਾਂ ਚੇਅਰਮੈਨ

ਦ ਖ਼ਾਲਸ ਬਿਊਰੋ : ਆਬਕਾਰੀ ਤੇ ਕਰ ਨਿਰੀਖਕ ਐਸੋਸੀਏਸ਼ਨ, ਪੰਜਾਬ (ਲੁਧਿਆਣਾ ਇਕਾਈ) ਦੇ ਵੱਖ-ਵੱਖ ਅਹੁੱਦੇਦਾਰਾਂ ਦੀ ਸਰਵ ਸੰਮਤੀ ਨਾਲ ਚੋਣ ਹੋਈ। ਜ਼ਿਲ੍ਹਾ ਲੁਧਿਆਣਾ ਦੇ ਸਮੂਹ ਰਾਜ ਕਰ ਅਤੇ ਆਬਕਾਰੀ ਨਿਰੀਖਕਾਂ ਦੀ ਮੀਟਿੰਗ ਹੋਈ ਜਿਸ ਵਿੱਚ ਸਰਵ ਸੰਮਤੀ ਨਾਲ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ।

ਐਸੋਸ਼ੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਹਰਦੀਪ ਸਿੰਘ ਅਹੂਜਾ ਨੂੰ ਚੇਅਰਮੈਨ, ਲਾਪਿੰਦਰ ਕੁਮਾਰ ਸ਼ਰਮਾ ਨੂੰ ਜ਼ਿਲ੍ਹਾ ਪ੍ਰਧਾਨ, ਕਰਮਜੀਤ ਕੌਰ ਨੂੰ ਸੀ.ਮੀਤ ਪ੍ਰਧਾਨ, ਸੰਜੇ ਕੁਮਾਰ ਸੇਤੀਆ ਅਤੇ ਆਰੁਸ਼ ਘਈ ਨੂੰ ਜਨਰਲ ਸਕੱਤਰ, ਮਨਦੀਪ ਸਿੰਘ ਤੇ ਹਾਬਿਲ (ਲੱਕੀ) ਨੂੰ ਮੀਤ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸਮੂਹ ਕਾਡਰ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਦੀ ਪੂਰਤੀ ਲਈ ਵਚਨਬੱਧਤਾ ਕਾਇਮ ਕੀਤੀ।