India International Punjab

92 ਸਾਲ ਦੀ ਉਮਰ ‘ਚ 50 ਕਿਲੋਮੀਟਰ ਦਾ ਸਫਰ, ਸਲਾਮ ਇਸ ਸਾਬਕਾ ਫੌਜੀ ਨੂੰ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਉਮਰ 92 ਸਾਲ, ਮੋਹਾਲੀ ਦੀਆਂ ਸੜਕਾਂ ਤੇ ਸਫਰ ਕੇ ਕੁੱਲ ਕਿਲੋਮੀਟਰ 50 ਤੇ ਬਜੁੱਰਗ ਸ਼ਰੀਰ ਨੂੰ ਭੁੱਲ ਭੁਲਾ ਕੇ ਕੈਪਟਨ ਪੁਰਸ਼ੋਤਮ ਸਿੰਘ ਨੇ ਨੌਜਵਾਨਾਂ ਮੂਹਰੇ ਇਕ ਉਦਾਹਰਣ ਪੈਦਾ ਕੀਤੀ ਹੈ। ਇਹ ਸਾਬਕਾ ਫੌਜੀ ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਲਈ ਇਹ ਕਾਰਜ ਅਰੰਭ ਰਹੇ ਹਨ। ਉਨ੍ਹਾਂ ਵੱਲੋਂ ਇਕੱਠਾ ਕੀਤਾ ਫੰਡ ਸ਼ਹੀਦਾਂ ਦੇ ਪਰਿਵਾਰਾਂ ਤੱਕ ਪੁੱਜਦਾ ਕੀਤਾ ਜਾਵੇਗਾ।
ਕੈਪਟਨ ਪੁਰਸ਼ੋਤਮ ਸਿੰਘ ਬੇਸ਼ੱਕ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜ ਰਹੇ ਹਨ, ਤੇ ਵਾਕਰ ਦੀ ਮਦਦ ਨਾਲ ਤੁਰਦੇ ਹਨ, ਪਰ ਇਸ ਕੰਮ ਲਈ ਉਹ ਮੁਹਾਲੀ ਦੀਆਂ ਸੜਕਾਂ ‘ਤੇ ਪੰਜਾਹ ਕਿਲੋਮੀਟਰ ਚੱਲ ਕੇ ਪੂਰਾ ਕਰਨਗੇ। ਪੁਰਸ਼ੋਤਮ ਸਿੰਘ ਦੇ ਅਨੁਸਾਰ ਉਹ ਸਵੇਰੇ ਅਤੇ ਸ਼ਾਮ ਨੂੰ ਤਿੰਨ ਕਿਲੋਮੀਟਰ ਚਲਿਆ ਕਰਨਗੇ। ਪੰਜਾਹ ਕਿਲੋਮੀਟਰ ਦਾ ਟੀਚਾ ਦਸ-ਪੰਦਰਾਂ ਦਿਨਾਂ ਵਿੱਚ ਪੂਰਾ ਹੋ ਜਾਵੇਗਾ। ਫੰਡ ਇਕੱਠਾ ਕਰਨ ਦੀ ਮੁਹਿੰਮ ਸੋਮਵਾਰ ਤੋਂ ਉਹ ਫੰਡ ਇਕੱਠਾ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ।
ਪੁਰਸ਼ੋਤਮ ਸਿੰਘ ਪੁੱਤਰ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਇੰਗਲੈਂਡ ਵਿਚ ਰਹਿ ਰਹੇ ਸਨ। ਉਹ ਪਿਛਲੇ ਸਾਲ ਹੀ ਇੰਗਲੈਂਡ ਤੋਂ ਮੁੜੇ ਹਨ। ਪਿਤਾ ਨੇ ਇੰਗਲੈਂਡ ਦੇ ਕੈਪਟਨ ਟੌਮ ਦਾ ਜ਼ਿਕਰ ਕੀਤਾ ਕਿ ਕਿਵੇਂ ਟੌਮ ਨੇ ਰੋਜ਼ਾਨਾ ਲੰਮਾ ਸਫਰ ਤੈਅ ਕਰਕੇ ਰਾਸ਼ਟਰੀ ਸਿਹਤ ਸੇਵਾਵਾਂ (ਐਨਐਸਐਚ) ਲਈ 34 ਕਰੋੜ ਦੀ ਸਹਾਇਤਾ ਇਕੱਠੀ ਕੀਤੀ ਸੀ। ਪਿਤਾ ਵੱਲੋਂ ਗਲਵਾਨ ਘਾਟੀ ਦੇ ਸ਼ਹੀਦਾਂ ਲਈ ਫੰਡ ਇਕੱਠਾ ਕਰਨ ਲਈ ਕੁਝ ਅਜਿਹਾ ਕਰਨ ਦੀ ਇੱਛਾ ਜ਼ਾਹਰ ਕੀਤੀ। ਤਰਸੇਮ ਨੇ ਦੱਸਿਆ ਕਿ ਪਿਤਾ ਬਿਨਾਂ ਸਹਾਰੇ ਤੁਰ ਨਹੀਂ ਸਕਦੇ, ਪਰ ਉਨ੍ਹਾਂ ਹਿੰਮਤ ਇੰਨੀ ਮਜ਼ਬੂਤ ਹੈ ਕਿ ਉਹ ਇਸ ‘ਤੇ ਅੜੇ ਹੋਏ ਹੈ।
ਕੈਪਟਨ ਪੁਰਸ਼ੋਤਮ ਨੇ ਕਿਹਾ ਕਿ ਉਹ ਆਪਣੀ ਫੇਰੀ ਦੌਰਾਨ ਲੋਕਾਂ ਨੂੰ ਇਸ ਕੰਮ ਪ੍ਰਤੀ ਜਾਗਰੂਕ ਵੀ ਕਰਨਗੇ। ਪੁਰਸ਼ੋਤਮ ਸਿੰਘ ਨੇ ਕਿਹਾ ਕਿ 1945 ਵਿਚ ਉਹ ਸਿੱਖ ਰੈਜੀਮੈਂਟ ਵਿਚ ਭਰਤੀ ਹੋਏ ਸੀ। 1978 ਵਿੱਚ ਉਹ ਇੱਕ ਕੈਪਟਨ ਦੇ ਰੂਪ ਵਿੱਚ ਫੌਜ ਤੋਂ ਰਿਟਾਇਰ ਹੋਏ। ਸਿੰਘ ਨੇ ਕਿਹਾ ਕਿ ਵੈਸਟਨ ਕਮਾਂਡ ਮੁਕਾਬਲੇ ਵਿੱਚ ਸ਼ੂਟਰ ਜੇਤੂ ਰਹੇ ਹਨ। ਇਸ ਨਾਲ ਉਹ ਆਰਮੀ ਦੇ ਵੈਪਨ ਟ੍ਰੇਨਿੰਗ ਸੈਂਟਰ ਵਿੱਚ ਇੱਕ ਟ੍ਰੇਨਰ ਵੀ ਰਹੇ। ਸਿੰਘ ਨੇ ਕਿਹਾ ਕਿ ਉਹ ਬਾਕਸਰ ਸੀ ਅਤੇ ਇੱਕ ਖਿਡਾਰੀ ਕਦੇ ਨਹੀਂ ਹਾਰਦਾ, ਇਸ ਲਈ ਉਹ ਸ਼ਹੀਦਾਂ ਦੇ ਪਰਿਵਾਰਾਂ ਲਈ ਫੰਡ ਇਕੱਤਰ ਕਰਨ ਦਾ ਵਾਅਦਾ ਪੂਰਾ ਕਰਨਗੇ।