International

ਇੰਗਲੈਂਡ ‘ਚ ਕੋਰੋਨਾ ਦੇ ਦੂਜੇ ਪੜਾਅ ਦਾ ਛਾਇਆ ਖ਼ਤਰਾ, ਸਰਕਾਰ ਕਰ ਰਹੀ ਹੈ ਲਾਕਡਾਊਨ ਦੀ ਤਿਆਰੀ

‘ਦ ਖ਼ਾਲਸ ਬਿਊਰੋ :- ਬ੍ਰਿਟੇਨ ਸਰਕਾਰ ਵੱਲੋਂ ਫਿਰ ਤੋਂ ਲਾਕਡਾਊਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਅਤੇ ਇਸ ‘ਤੇ 2 ਨਵੰਬਰ ਤੱਕ ਫੈਸਲਾ ਸੁਣਾਇਆ ਜਾ ਸਕਦਾ ਹੈ। ਹਾਲਾਂਕਿ ਇਸ ਵਿੱਚ ਸਕੂਲ, ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਛੂਟ ਦਿੱਤੀ ਗਈ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਕੋਵਿਡ ਮਹਾਂਮਾਰੀ ਸੰਬੰਧਤ ਲਗਾਈ ਗਈ ਰੋਕ ਨੂੰ ਜੇਕਰ ਫਿਰ ਤੋਂ ਦੁਬਾਰਾ ਨਾ ਲਾਇਆ ਗਿਆ ਤਾਂ ਮਹਾਂਮਾਰੀ ਦਾ ਦੂਜਾ ਪੜ੍ਹਾਅ ਆਉਣ ਦਾ ਖ਼ਤਰਾ ਜ਼ਿਆਦਾ ਵੱਧ ਸਕਦਾ ਹੈ।

ਮਾਹਿਰਾ ਦੇ ਜਾਣਕਾਰੀ ਮੁਤਾਬਿਕ ਜੇਕਰ ਯੂਕੇ ਵਿੱਚ ਕੋਰੋਨਾ ਮਹਾਂਮਾਰੀ ਤੋਂ ਰੋਕਥਾਮ ਲਈ ਕੋਈ ਨਵੀਂ ਨੀਤੀ ਨਾ ਬਣਾਈ ਗਈ ਤਾਂ ਕੋਰੋਨਾ ਨਾਲ ਮਰਨ ਵਾਲਿਆ ਦੀ ਹਰ ਦਿਨ ਦੀ ਗਿਣਤੀ 4000 ਤੋਂ ਵੱਧ ਹੋ ਜਾਣੀ ਹੈ। ਹਾਲਾਂਕਿ ਮਹਾਂਮਾਰੀ ਦੀ ਪਹਿਲੇ ਪੜ੍ਹਾਅ ਵਿੱਚ ਬ੍ਰਿਟੇਨ ‘ਚ ਹਰ ਦਿਨ ਮਰਨ ਵਾਲਿਆ ਦੀ ਗਿਣਤੀ 1000 ਤੋਂ ਪਾਰ ਚਲੀ ਗਈ ਸੀ। ਕੋਰੋਨਾ ਪੀੜਤਾਂ ਦੀ ਗਿਣਤੀ ਯੁਰਪ ਭਰ ‘ਚ ਫਿਰ ਤੋਂ ਵੱਧੀ ਹੈ, ਜਿਸ ਨਾਲ ਜਰਮਨੀ, ਬੈਲਜਿਅਮ ਤੇ ਫ੍ਰਾਂਸ ‘ਚ ਕੁੱਝ ਨਵੀਆਂ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਇਸ ਸਾਲ ਸਰਦੀਆਂ ‘ਚ  ਸਥਿਤੀ ਡੋਲੀ ਤਾਂ 80 ਹਜ਼ਾਰ ਤੋਂ ਵੱਧ ਲੋਕਾਂ ਦੀ ਮੋਤ ਹੋ ਸਕਦੀ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੈਬਨਿਟ ਨਾਲ ਹੁਣ ਤੱਕ ਇਸ ਸਬੰਧੀ ਜੋ ਚਰਚਾ ਕੀਤੀ ਹੈ ਉਸ ‘ਤੇ ਅਜੇ ਤੱਕ ਕੋਈ ਫੈਸਲਾ ਵੀ ਨਹੀਂ ਲਿਆ ਗਿਆ ਹੈ। ਸੂਤਰਾਂ ਮੁਤਾਬਿਕ ਇਹ ਕਿਹਾ ਜਾ ਸਕਦਾ ਹੈ ਕਿ ਜਾਨਸਨ ਆਪਣੀ ਗੱਲ ਨੂੰ ਸਪਸ਼ਟ ਕਰਨ ਲਈ ਕੋਵਿਡ ਤੋਂ ਬ੍ਰਿਟੇਨ ਨੂੰ ਬਚਾਉਣ ਲਈ ਕੁੱਝ ਵੀ ਕਰਨਗੇ ਅਤੇ ਜਨਤਾ ਦੀ ਭਲਾਈ ‘ਚ ਫੈਸਲਾ ਲੈਣਗੇ।