India

ਸਿੱਖਿਆ ਮੰਤਰਾਲੇ ਨੇ UGC-NET ਪ੍ਰੀਖਿਆ ਦੀ ਤਰੀਕ ਨੂੰ ਕੀਤਾ ਰੱਦ, 24 ਸਤੰਬਰ ਨੂੰ ਹੋਵੇਗੀ ਪ੍ਰੀਖਿਆ

‘ਦ ਖ਼ਾਲਸ ਬਿਊਰੋ ( ਦਿੱਲੀ ) :- ਸਿੱਖਿਆ ਮੰਤਰਾਲੇ ਦੀ ਟੈਸਟਿੰਗ ਏਜੰਸੀ ਨੇ ਯੂਜੀਸੀ ਨੈੱਟ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਹੈ। ਦਰਅਸਲ ਨੈੱਟ ਤੇ ਖੇਤੀ ਖੋਜ ਬਾਰੇ ਭਾਰਤੀ ਕੌਂਸਲ (ICAR ) ਦੀਆਂ ਪ੍ਰੀਖਿਆ ਤਰੀਕਾਂ ਦੇ ਇਕੋ ਦਿਨ ਹੋਣ ਕਰਕੇ ਇਹ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਨੈੱਟ ਪ੍ਰੀਖਿਆ 16 ਤੋਂ 25 ਸਤੰਬਰ ਤੱਕ ਲਈ ਜਾਣੀ ਸੀ, ਪਰ ਹੁਣ ਇਹ ਪ੍ਰੀਖਿਆ 24 ਸਤੰਬਰ ਤੋਂ ਲਈ ਜਾਵੇਗੀ।

NTA ਦੀ ਸੀਨੀਅਰ ਡਾਇਰੈਕਟਰ ਸਾਧਨਾ ਪ੍ਰਾਸ਼ਰ ਨੇ ਕਿਹਾ ਕਿ, ‘ਕੌਮੀ ਟੈਸਟਿੰਗ ਏਜੰਸੀ ICAR ਪ੍ਰੀਖਿਆ 16, 17, 22 ਤੇ 23 ਸਤੰਬਰ ਨੂੰ ਲਏਗੀ। ਲਿਹਾਜ਼ਾ ਹੁਣ ਯੂਜੀਸੀ-ਨੈੱਟ 2020 ਪ੍ਰੀਖਿਆ 24 ਸਤੰਬਰ ਤੋਂ ਹੋਵੇਗੀ।’ ਉਨ੍ਹਾਂ ਕਿਹਾ ਕਿ ਦੋਵਾਂ ਪ੍ਰੀਖਿਆਵਾਂ ’ਚ ਬੈਠਣ ਵਾਲੇ ਕੁੱਝ ਵਿਦਿਆਰਥੀਆਂ ਨੇ ਤਰੀਕ ਬਦਲੇ ਜਾਣ ਦੀ ਗੁਜ਼ਾਰਿਸ਼ ਕੀਤੀ ਸੀ।