Punjab

ED ਵੱਲੋਂ ਮੁੱਖ ਮੰਤਰੀ ਕੈਪਟਨ ਦੇ ਪੁੱਤਰ ਨੂੰ ਸੰਮਨ ਜਾਰੀ, 6 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ

‘ਦ ਖ਼ਾਲਸ ਬਿਊਰੋ : – ED ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ FEMA ਮਾਮਲੇ ਵਿੱਚ ਪੇਸ਼ ਹੋਣ ਦੇ ਲਈ ਸਮਨ ਭੇਜੇ ਗਏ ਸੀ, ਜਿਸ ਵਿੱਚ ਰਣਇੰਦਰ ਪੇਸ਼ ਨਹੀਂ ਹੋਏ ਅਤੇ ਆਪਣੇ ਵਕੀਲ ਜੈਵੀਰਸ਼ੇਰ ਗਿੱਲ ਦੇ ਹੱਥ ਉਲੰਪਿਕ 2021 ਦੀ ਇੱਕ ਮੀਟਿੰਗ ਵਿੱਚ ਜਾਣ ਦਾ ਸੁਨੇਹਾ ਭੇਜ ਦਿੱਤਾ। ਉਹ ਭਾਰਤੀ ਰਾਈਫਲ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਨ, ਹੁਣ ED ਨੇ ਰਣਇੰਦਰ ਨੂੰ 6 ਨਵੰਬਰ ਨੂੰ ਪੇਸ਼ ਹੋਣ ਦਾ ਸਮਨ ਜਾਰੀ ਕਰ ਦਿੱਤਾ ਹੈ।

ਰਣਇੰਦਰ ਖ਼ਿਲਾਫ਼ ਇਹ ਹੈ FEMA ਦਾ ਮਾਮਲਾ 

ਅਗਸਤ ਮਹੀਨੇ ਵਿੱਚ ED ਵੱਲੋਂ ਲੁਧਿਆਣਾ ਕੋਰਟ ਵਿੱਚ 3 ਅਰਜ਼ੀਆਂ ਦਾਖ਼ਲ ਕੀਤੀਆਂ ਗਈਆਂ ਸਨ, ਜਿਸ ਵਿੱਚ ਕਿਹਾ ਗਿਆ ਸੀ ਕਿ ਇਨਕਮ ਟੈਸਟ ਵਿਭਾਗ ਵੱਲੋਂ ਨਵੇਂ ਦਸਤਾਵੇਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਖਿ਼ਲਾਫ਼ ਹਨ, ਇਸ ‘ਤੇ ਲੁਧਿਆਣਾ ਦੀ ਜ਼ਿਲ੍ਹਾਂ ਅਦਾਲਤ ਨੇ ਕੋਈ ਫ਼ੈਸਲਾ ਨਹੀਂ ਸੁਣਾਇਆ ਹੈ।

ਇਨਕਮ ਟੈਕਸ ਵਿਭਾਗ ਦਾ ਇਲਜ਼ਾਮ ਹੈ ਕਿ ਰਣਇੰਦਰ ਨੇ ਜਕਾਰਾਨਡ ਟਰੱਸਟ ਬਣਾਇਆ ਹੈ ਜੋ ਪਰਿਵਾਰ ਲਈ ਸੀ, ਇਸ ਤੋਂ ਇਲਾਵਾ ਉਹ ਵੀ ਟਰਸਟ ਬਣਾਏ ਗਏ ਜਿੰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ, ਇਨਕਮ ਟੈਸਟ ਵਿਭਾਗ ਨੇ ਮੁਲਵਾਲਾ ਹੋਲਡਿੰਗ ਲਿਮਟਿਡ ਆਲਵਰਥ ਵੈਨਚਰ ਹੋਲਡਿੰਗ ਲਿਮਟਿਡ ਬਾਰੇ ਖ਼ੁਲਾਸਾ ਕੀਤਾ ਸੀ।

ਵਿਭਾਗ ਨੇ ਦਾਅਵਾ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਤੇ ਰਣਇੰਦਰ ਸਿੰਘ ਜਿਨੇਵਾ ਵਿੱਚ HSBC ਅਤੇ HSBC ਫਾਇਨਾਂਸ਼ੀਅਲ ਸਰਵਿਸ ਮਿਡਲ ਈਸਟ ਵਿੱਚ ਪੈਸੇ ਦਾ ਲੈਣ-ਦੇਣ ਕਰਦੇ ਸਨ। ਇਨਕਮ ਟੈਕਸ ਵਿਭਾਗ ਮੁਤਾਬਿਕ 2005 ਵਿੱਚ ਟਰਸਟ ਬਣਾਇਆ ਗਿਆ ਸੀ, ਜ਼ਿਆਦਾਤਰ ਡੀਲ ਵਿਰਜਿਨ ਆਇਰਲੈਂਡ ਦੇ ਜ਼ਰੀਏ ਹੋਈ ਸੀ,ਏਜੰਸੀ ਨੇ ਕੋਰਟ ਵਿੱਚ ਦੱਸਿਆ ਕਿ ਇਹ ਕਾਗਜ਼ੀ ਦਸਤਾਵੇਜ਼ ਨੇ ਜੋ ਵਿਰਜਿਨ ਆਇਰਲੈਂਡ ਦੇ ਨੇ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਮੈਰੀਨ ਮੈਨੀਅਨ ਦੁਬਈ ਤੇ ਯੂਕੇ ਦੀ ਕਈ ਜਾਇਦਾਦ ਦੇ ਮਾਲਿਕ ਹਨ,ਕੈਪਟਨ ਅਮਰਿੰਦਰ ਸਿੰਘ ਇਨਕਮ ਟੈਕਸ ਵਿਭਾਗ ਦੇ ਸਾਰੇ ਇਲਜ਼ਾਮਾਂ ਨੂੰ ਖ਼ਾਰਜ ਕਰ ਚੁੱਕੇ ਹਨ।