International

ਘਬਰਾਓ ਨਾ 2021 ‘ਚ ਮਿਲ ਜਾਵੇਗਾ ਕੋਰੋਨਾਵਾਇਰਸ ਦਾ ਇਲਾਜ, ਆਸਟ੍ਰੇਲੀਆ ਨੇ ਦਿੱਤਾ ਭਰੋਸਾ

‘ਦ ਖ਼ਾਲਸ ਬਿਊਰੋ:- ਕੋਰੋਨਾ ਨਾਲ ਲੜ੍ਹਨ ਲਈ ਹਰ ਮੁਲਕ ਵੈਕਸੀਨ ਬਣਾਉਣ ‘ਚ ਪੂਰੀ ਤਰ੍ਹਾਂ ਜੁਟਿਆ ਹੋਇਆ ਹੈ। ਉੱਥੇ ਹੀ ਹੁਣ ਆਸਟ੍ਰੇਲੀਆ ਵਿੱਚ ਵੀ ਕੋਰੋਨਾ ਵੈਕਸੀਨ ਦਾ ਟੀਕਾ ਤਿਆਰ ਕੀਤਾ ਜਾ ਰਿਹਾ ਹੈ, ਜੋ 2021 ਤੱਕ ਬਣ ਜਾਵੇਗਾ, ਇਸ ਸਬੰਧੀ ਜਾਣਕਾਰੀ ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਨੇ ਦਿੱਤੀ ਹੈ। ਉਹਨਾਂ ਕਿਹਾ ਕਿ ਸਰਕਾਰ ਇਕ ਸਮਝੌਤਾ ਤਹਿ ਕਰਨ ਦੇ ਨੇੜੇ ਹੈ, ਜਿਸ ਦੇ ਤਹਿਤ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਨੂੰ ਆਸਟਰੇਲੀਆ ਵਿਚ ਹੀ ਟੀਕਾ ਲਗਾਇਆ ਜਾ ਸਕੇਗਾ।

 

ਸਿਹਤ ਮੰਤਰੀ ਗ੍ਰੇਗ ਹੰਟ ਨੇ ਉਮੀਦ ਜਤਾਈ ਹੈ ਕਿ 2021 ਤੱਕ ਆਸਟ੍ਰੇਲੀਆ ਵਿੱਚ ਕੋਰੋਨਾ ਦੀ ਟੀਕਾ ਤਿਆਰ ਹੋ ਜਾਵੇਗਾ। ਉਹਨਾਂ ਕਿਹਾ ਕਿ ਟੀਕੇ ਸਬੰਧੀ ਉਹਨਾਂ ਕਈ ਕੰਪਨੀਆਂ ਨਾਲ ਕੀਤੀ ਮੀਟਿੰਗ ਦੌਰਾਨ ਜੋ ਮੈਨੂੰ ਮਿਲੀ ਸਲਾਹ ਦਿੱਤੀ ਗਈ ਹੈ, ਉਸ ਦੇ ਅਧਾਰ ‘ਤੇ ਮੈਂ ਟੀਕੇ ਬਾਰੇ ਪਹਿਲਾਂ ਨਾਲੋਂ ਵਧੇਰੇ ਸਕਾਰਾਤਮਕ ਹਾਂ।

 

ਉਹਨਾਂ ਕਿਹਾ ਕਿ ਹੁਣ ਅਸੀਂ ਟੀਕਾ ਬਣਾਉਣ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ, ਉਨ੍ਹਾਂ ਇਹ ਵੀ ਕਿਹਾ ਕਿ ਇਹ ਟੀਕਾ ਸਿਰਫ ਆਸਟ੍ਰੇਲੀਆ ਹੀ ਨਹੀਂ ਬਲਕਿ ਪੂਰੀ ਦੁਨੀਆਂ ਲਈ ਇੱਕ ਸ਼ਾਨਦਾਰ ਨਤੀਜਾ ਹੋਵੇਗਾ।