International

ਟਰੰਪ ਨੇ ਚੀਨੀ ਐਪ ਵੀਚੈਟ ਤੇ ਟਿਕਟੌਕ ‘ਤੇ ਪਾਬੰਦੀ ਲਾਉਣ ਦੇ ਦਿੱਤੇ ਆਦੇਸ਼

‘ਦ ਖ਼ਾਲਸ ਬਿਊਰੋ ( ਵਾਸ਼ਿੰਗਟਨ) :- ਚੀਨੀ ਐਪ ‘ਵੀਚੈਟ ( WeChat ) ਜੋ ਕਿ ਅਮਰੀਕਾ ਦੀ ਕੌਮੀ ਸੁਰੱਖਿਆ ਲਈ ਖ਼ਤਰਾ ਬਣੀ ਹੋਈ ਹੈ। ਉੱਤੇ ਟਰੰਪ ਸਰਕਾਰ ਨੇ ਆਉਣ ਵਾਲੇ ਐਤਵਾਰ 20 ਸਤੰਬਰ ਨੂੰ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ।

ਦੱਸਣਯੋਗ ਹੈ ਕਿ ਚੀਨੀ ਐਪ ਟਿਕਟੌਕ ’ਤੇ ਵੀ 12 ਨਵੰਬਰ ਤੱਕ ਪਾਬੰਦੀ ਰਹੇਗੀ, ਪਰ ਕਾਮਰਸ ਮੰਤਰੀ ਵਿਲਬਰ ਰੌਸ ਨੇ ਕਿਹਾ ਕਿ ਜੇਕਰ ਟਿਕਟੌਕ ਕੁੱਝ ਇਹਤਿਆਤੀ ਕਦਮ ਉਠਾਊਂਦੀ ਹੈ ਤਾਂ ਊਸ ਨੂੰ ਕੁੱਝ ਰਾਹਤ ਦਿੱਤੀ ਜਾ ਸਕਦੀ ਹੈ। ਰੌਸ ਨੇ ਕਿਹਾ ਕਿ ਇਹ ਕਾਰਵਾਈ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ਾਂ ’ਤੇ ਹੋਈ ਹੈ ਕਿਊਂਕਿ ਚੀਨ, ਅਮਰੀਕੀ ਨਾਗਰਿਕਾਂ ਦੀ ਜਾਣਕਾਰੀ ਚੋਰੀ ਕਰ ਕੇ ਅਮਰੀਕਾ ਦੇ ਹਿੱਤਾਂ ਨੂੰ ਢਾਹ ਲਾ ਰਿਹਾ ਸੀ।