Punjab

‘ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ’ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰਵਾਈ ਗਈ ਵਿਚਾਰ ਗੋਸ਼ਟੀ

ਦ ਖ਼ਾਲਸ ਬਿਊਰੋ : ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ’ ਵੱਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਵਿਚਾਰ ਗੋਸ਼ਟੀ ਕਰਵਾਈ ਗਈ,ਜਿਸ ਵਿੱਚ ਪੰਜਾਬੀ ਸੂਬੇ ਵਿੱਚ ਪਾਣੀ ਦੇ ਅੱਜ ਦੇ ਹਾਲਾਤ ਤੇ ਆਉਣ ਵਾਲੇ ਸਮੇਂ ਵਿੱਚ ਲੋੜਾਂ, ਇਸ ਸੰਬੰਧ ਵਿੱਚ ਆਉਣ ਵਾਲੀਆਂ ਚੁਣੌਤੀਆਂ ਤੇ ਉਹਨਾਂ ਦੇ ਹੱਲ ਜਿਹੇ ਮਹੱਤਵਪੂਰਨ ਵਿਸ਼ਿਆਂ ਤੇ ਵਿਚਾਰ-ਵਟਾਂਦਰਾ ਹੋਇਆ।ਇਸ ਵਿਸ਼ੇ ਤੇ ਅਲੱਗ-ਅਲੱਗ ਵਿਦਵਾਨਾਂ ਨੇ ਆਪਣੇ ਵਿਚਾਰ ਰੱਖੇ ਤੇ ਚਿੰਤਾ ਪ੍ਰਗਟਾਈ ਕਿ ਪੰਜਾਬ ਚ ਜ਼ਮੀਨ ਹੇਠਲਾ ਪਾਣੀ ਤੇਜੀ ਨਾਲ ਖਤਮ ਹੋ ਰਿਹਾ ਹੈ। ਸੂਬੇ ਦੇ 80% ਬਲਾਕ ਅਜਿਹੇ ਹਨ,ਜਿਹਨਾਂ ਵਿਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਤੇਜੀ ਨਾਲ ਹੇਠਾਂ ਜਾ ਰਿਹਾ ਹੈ । ਜੇਕਰ ਇਹ ਇਸੇ ਰਫਤਾਰ ਨਾਲ ਥੱਲੇ ਜਾਂਦਾ ਰਿਹਾ ਤਾਂ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਅਗਲੇ ਕਰੀਬ ਡੇਢ ਦਹਾਕੇ ਵਿਚ ਮੁੱਕ ਜਾਣ ਦਾ ਖਦਸ਼ਾ ਹੈ।

ਪੰਜਾਬ ਵਿੱਚ ਇਹ ਹਾਲਾਤ ਕਿਉਂ ਬਣੇ, ਪੰਜਾਬ ਦੇ ਹੱਕੀ ਪਾਣੀਆਂ ਦੀ ਗੱਲ,ਪੰਜਾਬ ਦੇ ਰਵਾਇਤੀ ਫ਼ਸਲੀ ਚੱਕਰ,ਪੰਜਾਬ ਵਿੱਚ ਰੁੱਖਾਂ ਹੇਠ ਰਕਬਾ, ਮੁਨਾਫ਼ਾਖੋਰੀ ਵਾਲਾ ਪੂੰਜੀਵਾਦੀ ਮਾਡਲ ਆਦਿ ਬਾਰੇ ਇਸ ਗੋਸ਼ਟੀ ਵਿੱਚ ਵਿਸਥਾਰ ‘ਚ ਚਰਚਾ ਹੋਈ। ਇਸ ਦੋਰਾਨ ਨਾ ਸਿਰਫ਼ ਸਮੱਸਿਆ, ਇਸ ਦੇ ਲੰਬੇ ਸਮੇਂ ਦੇ ਹੱਲ ਵੀ ਵਿਚਾਰੇ ਗਏ। ਆਉਣ ਵਾਲੇ ਦਿਨਾਂ ਵਿਚ ਜਾਗਰੂਕਤਾ ਕੇਂਦਰ ਇਸੇ ਲੜੀ ਤਹਿਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੀਆਂ ਵਿਚਾਰ ਗੋਸਟੀਆਂ ਦਾ ਆਯੋਜਨ ਕਰਦਾ ਰਹੇਗਾ