India

ਇਸ AIRLINES’ਚ ਖ਼ਤਰਨਾਕ ਹੋਇਆ ਸਫ਼ਰ ! 18 ਦਿਨ 8 ਫਲਾਇਟਾਂ ‘ਚ ਗੜਗੜੀ,ਹੁਣ ਕਾਰਵਾਈ ਦੀ ਤਿਆਰੀ

DGCA ਨੇ ਸਪਾਇਸ ਜੈੱਟ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ

‘ਦ ਖ਼ਾਲਸ ਬਿਊਰੋ : ਭਾਰਤ ਵਿੱਚ ਸਭ ਤੋਂ ਘੱਟ ਕਿਰਾਏ ਲਈ ਮਸ਼ਹੂਰ AIRLINES Spicejet ‘ਤੇ ਸਫ਼ਰ ਕਰਨਾ ਹੁਣ ਖ਼ਤਰਨਾਕ ਸਾਬਿਤ ਹੋ ਰਿਹਾ ਹੈ। 18 ਦਿਨਾਂ ਦੇ ਅੰਦਰ Airlines ਵਿੱਚ 8 ਵਾਰ ਗੜਬੜੀ ਵੇਖੀ ਗਈ ਹੈ । DGCA ਨੇ ਹੁਣ ਇਸ ਦਾ ਸਖ਼ਤ ਨੋਟਿਸ ਲਿਆ ਹੈ। ਵਿਭਾਗ ਵੱਲੋਂ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਹੈ। DGCA ਨੇ ਕਿਹਾ ਹੈ ਕਿ SPICE JET 1937 ਨਿਯਮ ਮੁਤਾਬਿਕ ਸੁਰੱਖਿਆ ਦੇਣ ਵਿੱਚ ਨਾਕਾਮ ਸਾਬਿਤ ਹੋ ਰਿਹਾ ਹੈ। ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿਤਆਂ ਸਿੰਧੀਆ ਨੇ ਕਿਹਾ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਜ਼ਿਆਦਾ ਜ਼ਰੂਰੀ ਹੈ।

8 ਵਾਰ ਗਰਬੜੀ ਦੀ ਖ਼ਬਰ ਆਈ

18 ਦਿਨਾਂ ਦੇ ਅੰਦਰ Spicejet ਵਿੱਚ 8 ਤਕਨੀਕੀ ਗੜਬੜੀਆਂ ਦੀਆਂ ਖ਼ਬਰਾ ਆਇਆ ਹਨ। ਮੰਗਲਵਾਰ ਨੂੰ ਹੀ 2 ਜਹਾਜਾਂ ਵਿੱਚ ਖ਼ਰਾਬੀ ਹੋਈ । Dgca ਨੇ ਇੰਨਾਂ ਦੋਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਦੇ ਇਲਾਵਾ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦਿਨਾਂ ਦੌਰਾਨ ਹੋਈਆਂ ਘਟ ਨਾਵਾਂ ਦੀ ਵੀ ਜਾਂਚ ਹੋਵੇਗੀ। ਮੰਗਲਵਾਰ ਨੂੰ ਦੁਬਈ ਜਾ ਰਹੀ spicejet ਦੀ ਇਕ ਫਲਾਇਟ ਨੂੰ ਤਕਨੀਕੀ ਖਰਾਬੀ ਦੀ ਵਜ੍ਹਾਂ ਕਰਕੇ ਕਰਾਚੀ ਉਤਾਰਨਾ ਪਿਆ ਸੀ ਜਿਸ ਤੋਂ ਬਾਅਦ ਦਿੱਲੀ ਤੋਂ ਇਕ ਹੋਰ ਜਹਾਜ ਭੇਜ ਕੇ ਯਾਤਰੀਆਂ ਨੂੰ ਦੁਬਈ ਪਹੁੰਚਾਇਆ ਗਿਆ।

ਇਸ ਤੋਂ ਪਹਿਲਾਂ ਪਿਛਲੇ ਹਫਤੇ spicejet ਦੀ ਇਕ ਫਲਾਇਟ ਜਬਲਪੁਰ ਤੋਂ ਦਿੱਲੀ ਵੱਲ ਆ ਰਹੀ ਸੀ ਤਾਂ ਜਹਾਜ ਦੇ ਕੈਬਿਨ ਵਿੱਚੋਂ ਧੂੰਆਂ ਨਿਕਲਣ ਲੱਗਿਆ ਸੀ। ਪਿਛਲੇ ਹਫਤੇ ਦੌਰਾਨ ਹੀ spicejet ਨੂੰ ਵੱਡੀ ਗਿਣਤੀ ਵਿੱਚ ਉਡਾਨਾਂ ਰੱਦ ਕਰਨੀਆਂ ਪਈਆਂ ਸਨ ਕਿਉਂਕਿ ਵੱਡੀ ਗਿਣਤੀ ਵਿੱਚ ਮੁਲਾਜ਼ਮ ਛੁੱਟੀ ‘ਤੇ ਚੱਲੇ ਗਏ ਸਨ। ਕਿਹਾ ਜਾ ਰਿਹਾ ਸੀ ਕਿ ਮੁਲਾਜ਼ਮ ਏਅਰ ਇੰਡੀਆ ਵਿੱਚ ਹੋਣ ਵਾਲੀ ਭਰਤੀਆਂ ਦੇ ਲਈ ਇੰਟਰਵਿਊ ਲਈ ਗਏ ਸਨ। ਇਸ ਦਾ ਵੀ DGCA ਵੱਲੋਂ ਸਖ਼ਤ ਨੋਟਿਸ ਲਿਆ ਗਿਆ ਸੀ। Spiecjet ਦੀ ਮਾਲੀ ਵੀ ਖ਼ਰਾਬ ਦੱਸੀ ਜਾ ਰਹੀ ਹੈ ।

spicejet ਦੀ ਮਾਲੀ ਹਾਲਤ ਖ਼ਰਾਬ

9 ਮਹੀਨੇ ਤੋਂ spicejet ਦੀ ਮਾਲੀ ਹਾਲਤ ਕਾਫ਼ੀ ਖ਼ਰਾਬ ਹੈ। 31 ਦਸੰਬਰ 2021 ਤੱਕ spicejet ਨੇ ਆਪਣਾ ਘਾਟਾ 1,259.21 ਕਰੋੜ ਦੱਸਿਆ ਸੀ। ਕੰਪਨੀ ਨੇ ਸਾਲ ਦੇ ਪਹਿਲੇ ਤਿੰਨ ਮਹੀਨੇ ਦੀ ਕਮਾਈ ਦਾ ਬਿਊਰੋ ਹਾਲਾ ਵੀ ਜਾਰੀ ਕਰਨਾ ਹੈ ।