India International Punjab

ਵਿਦੇਸ਼ੀ ਮੀਡੀਆ ਨੇ ਵੀ ਗੰਭੀਰਤਾ ਨਾਲ ਪ੍ਰਕਾਸ਼ਿਤ ਕੀਤਾ ਗਾਜ਼ੀਆਬਾਦ ‘ਚ ਮੁਸਲਿਮ ਲੜਕੇ ਨਾਲ ਕੁੱਟਮਾਰ ਦਾ ਮਾਮਲਾ

‘ਦ ਖ਼ਾਲਸ ਬਿਊਰੋ :- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸ਼ਹਿਰ ਵਿੱਚ ਇੱਕ ਮੰਦਿਰ ਤੋਂ ਪਾਣੀ ਪੀਣ ਦੇ ਲਈ ਕੁੱਟੇ ਗਏ ਮੁਸਲਿਮ ਲੜਕੇ ਦੀ ਖਬਰ ਨੂੰ ਵਿਦੇਸ਼ੀ ਮੀਡੀਆ ਨੇ, ਖਾਸ ਤੌਰ ‘ਤੇ ਮੁਸਲਿਮ ਦੇਸ਼ਾਂ ਦੇ ਮੀਡੀਆ ਨੇ ਪ੍ਰਮੁੱਖਤਾ ਨਾਲ ਛਾਪਿਆ। ਪਾਕਿਸਤਾਨ ਦੇ ਅੰਗਰੇਜ਼ੀ ਅਖਬਾਰ ‘ਦਿ ਡਾਅਨ ਨੇ ਲਿਖਿਆ ਕਿ ਇੱਕ ਮੁਸਲਮਾਨ ਲੜਕੇ ਨੂੰ ਮੰਦਿਰ ਵਿੱਚ ਪ੍ਰਵੇਸ਼ ਕਰਨ ਅਤੇ ਪਾਣੀ ਪੀਣ ਦੇ ਲਈ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਅਖਬਾਰ ਨੇ ਲਿਖਿਆ ਕਿ ਵੀਰਵਾਰ ਨੂੰ ਗਾਜ਼ੀਆਬਾਦ ਜ਼ਿਲੇ (ਯੂ. ਪੀ.) ਦੇ ਡਾਸਨਾ ਕਸਬੇ ਵਿੱਚ ਮੰਦਿਰ ਦੇ ਦੇਖਭਾਲ ਕਰਨ ਵਾਲੇ ਸ਼੍ਰਿੰਗੀ ਨੰਦਨ ਯਾਦਵ ਨੇ ਮੰਦਰ ਦਾ ਪਾਣੀ ਪੀਣ ਲਈ ਇੱਕ 14 ਸਾਲਾ ਮੁਸਲਮਾਨ ਲੜਕੇ ਦੀ ਕੁੱਟਮਾਰ ਕੀਤੀ।

ਅਖਬਾਰ ਨੇ ਆਪਣੀ ਰਿਪੋਰਟ ਵਿੱਚ ਮੁਸਲਿਮ ਲੜਕੇ ਦੇ ਪਿਤਾ ਦਾ ਬਿਆਨ ਪ੍ਰਕਾਸ਼ਤ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ, “ਮੇਰਾ ਬੇਟਾ ਪਿਆਸਾ ਸੀ, ਇਸ ਲਈ ਉਹ ਮੰਦਰ ਦੇ ਇੱਕ ਟੈਂਕੀ ਤੋਂ ਪਾਣੀ ਪੀਣ ਗਿਆ। ਉਸ ਨੂੰ ਉਸਦੀ ਪਛਾਣ ਪੁੱਛ ਕੇ ਕੁੱਟਿਆ ਗਿਆ। ਉਸਨੂੰ ਕਾਫੀ ਸੱਟ ਲੱਗੀ ਹੈ। ਉਸ ਦੇ ਸਿਰ ਵਿੱਚ ਸੱਟ ਲੱਗੀ ਹੈ। ਇਹ ਬਿਲਕੁਲ ਗਲਤ ਹੈ। ਕੀ ਪਾਣੀ ਦਾ ਕੋਈ ਧਰਮ ਹੈ? ਮੈਨੂੰ ਨਹੀਂ ਲੱਗਦਾ ਕਿ ਕਿਸੇ ਧਰਮ ਵਿੱਚ ਪਿਆਸੇ ਨੂੰ ਪਾਣੀ ਦੇਣ ਦੀ ਮਨਾਹੀ ਹੈ। ਇਸ ਮੰਦਰ ਵਿੱਚ ਪਹਿਲਾਂ ਇਸ ਤਰ੍ਹਾਂ ਦੀ ਮਨਾਹੀ ਨਹੀਂ ਸੀ। ਪਰ ਹੁਣ ਕੁੱਝ ਨਿਯਮ ਬਦਲ ਗਏ ਹਨ। “

ਬੰਗਲਾਦੇਸ਼ ਦੀ ਅੰਗ੍ਰੇਜ਼ੀ ਭਾਸ਼ਾ ਦੇ ਦੈਨਿਕ ਅਖਬਾਰ ਢਾਕਾ ਟ੍ਰਿਬਿਊਨ ਨੇ ਲਿਖਿਆ ਹੈ ਕਿ ‘ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਦੇ ਕਾਰਨ ਹਰ ਕਿਸੇ ਦੀਆਂ ਨਜ਼ਰਾਂ ਸ਼੍ਰਿੰਗੀ ਨੰਦਨ ਯਾਦਵ ਵੱਲੋਂ ਕੀਤੀ ਗਈ ਕਾਰਵਾਈ ‘ਤੇ ਟਿਕੀਆਂ ਹੋਈਆਂ ਸਨ।
ਅਖਬਾਰ ਲਿਖਦਾ ਹੈ, “ਵਾਇਰਲ ਹੋਈ ਵੀਡੀਓ ਵਿੱਚ ਯਾਦਵ ਨੂੰ ਉਸ ਦਾ ਨਾਮ ਅਤੇ ਉਸਦੇ ਪਿਤਾ ਦਾ ਨਾਮ ਪੁੱਛਦਾ ਦੇਖਿਆ ਜਾ ਸਕਦਾ ਹੈ। ਫਿਰ ਲੜਕੇ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਮੰਦਰ ਵਿੱਚ ਕੀ ਕਰ ਰਿਹਾ ਸੀ, ਫਿਰ ਉਹ ਕਹਿੰਦਾ ਹੈ ਕਿ ‘ਪਾਣੀ ਪੀਣ ਆਇਆ ਹੈ। ਇਸ ਤੋਂ ਬਾਅਦ ਉਸ ਨੂੰ ਮਾਰਨਾ ਸ਼ੁਰੂ ਕੀਤਾ ਗਿਆ।

ਪਾਕਿਸਤਾਨ ਦੇ ਜੰਗ ਮੀਡੀਆ ਸਮੂਹ ਦੇ ਅੰਗਰੇਜ਼ੀ ਅਖਬਾਰ ‘ਦ ਨਿਊਜ਼ ਇੰਟਰਨੈਸ਼ਨਲ ਨੇ ਵੀ ਇਸ ਘਟਨਾ ‘ਤੇ ਰਿਪੋਰਟ ਪ੍ਰਕਾਸ਼ਿਤ ਕੀਤੀ। ਅਖਬਾਰ ਨੇ ਆਪਣੀ ਰਿਪੋਰਟ ਵਿੱਚ ਪੁਲਿਸ ਅਧਿਕਾਰੀ ਦੇ ਬਿਆਨ ਨੂੰ ਸ਼ਾਮਲ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ “ਦੋਵੇਂ ਜਣੇ ਪਿਛਲੇ ਤਿੰਨ ਮਹੀਨਿਆਂ ਤੋਂ ਮੰਦਰ ਵਿੱਚ ਰਹਿ ਰਹੇ ਸਨ। ਦੋਹਾਂ ਨੇ ਵੀਡੀਓ ਨੂੰ ਵਾਇਰਲ ਕਰਨ ਦੀ ਕੋਸ਼ਿਸ਼ ਕੀਤੀ। ਦੋਵੇਂ ਮੰਦਰ ਵਿੱਚ ਸੇਵਾ ਕਰਦੇ ਸੀ।”

ਪਾਕਿਸਤਾਨ ਦੇ ਅੰਗਰੇਜ਼ੀ ਅਖਬਾਰ ਦਿ ਐਕਸਪ੍ਰੈੱਸ ਟ੍ਰਿਬਿਊਨ ਨੇ ਆਪਣੀ ਰਿਪੋਰਟ ਵਿੱਚ ਇਸ ਘਟਨਾ ਦੇ ਪੂਰੇ ਵੇਰਵੇ ਦਿੱਤੇ ਹਨ ਅਤੇ ਨਾਲ ਹੀ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐਨਸੀਪੀਸੀਆਰ) ਦੇ ਚੇਅਰਮੈਨ ਪ੍ਰਿਅੰਕ ਕਾਨੂੰਗੋ ਦੇ ਬਿਆਨ ਨੂੰ ਵੀ ਪ੍ਰਕਾਸ਼ਿਤ ਕੀਤਾ ਹੈ ਕਿ ‘ਐੱਨਸੀਪੀਸੀਆਰ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਕਰੇਗਾ।

ਬ੍ਰਿਟਿਸ਼ ਦੇ ਅਖਬਾਰ ਦਿ ਮੁਸਲਿਮ ਨਿਊਜ਼ ਨੇ ਵੀ ਇਸ ਖ਼ਬਰ ਨੂੰ ਇੱਕ ਜਗ੍ਹਾ ਦਿੱਤੀ ਹੈ। ਅਖਬਾਰ ਨੇ ਆਪਣੀ ਰਿਪੋਰਟ ਵਿਚ ਲਿਖਿਆ ਹੈ, “ਭਾਰਤ ਦੀ ਰਾਜਧਾਨੀ ਦਿੱਲੀ ਤੋਂ ਸਿਰਫ 30 ਕਿਲੋਮੀਟਰ ਦੂਰ ਇਕ ਮੁਸਲਮਾਨ ਲੜਕੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਕਿਉਂਕਿ ਉਸਨੇ ਮੰਦਰ ਦੀ ਟੈਂਕੀ ਤੋਂ ਪਾਣੀ ਪੀਤਾ।”

ਤੁਰਕੀ ਦੇ ਅਖਬਾਰ ਡੇਲੀ ਸਬਾਹ ਨੇ ਵੀ ਉਹੀ ਰਿਪੋਰਟ ਪ੍ਰਕਾਸ਼ਤ ਕੀਤੀ ਹੈ ਜੋ ਬ੍ਰਿਟਿਸ਼ ਅਖਬਾਰ ਦਿ ਮੁਸਲਿਮ ਨਿਊਜ਼ ਨੇ ਕੀਤੀ ਹੈ। ਅਖਬਾਰ ਨੇ ਆਪਣੀ ਖ਼ਬਰ ਵਿਚ ਅਮਰੀਕੀ ਸੰਗਠਨ ਫ੍ਰੀਡਮ ਹਾਊਸ ਦੀ ਉਸ ਰਿਪੋਰਟ ਦਾ ਵੀ ਜ਼ਿਕਰ ਕੀਤਾ ਹੈ, ਜਿਸ ਵਿਚ ਭਾਰਤ ਦਾ ਰੁਤਬਾ ‘ਅਜ਼ਾਦ’ ਤੋਂ ਘਟਾ ਕੇ ‘ਅੰਸ਼ਕ ਤੌਰ’ ਤੇ ਆਜ਼ਾਦ ’ਕਰ ਦਿੱਤਾ ਗਿਆ ਹੈ।

ਭਾਰਤੀ ਅਮਰੀਕੀ ਮੁਸਲਿਮ ਕੌਂਸਲ ਨੇ ਵੀ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਨਾਲ ਘਟਨਾ ‘ਤੇ ਟਵੀਟ ਕੀਤਾ ਹੈ। ਕੌਂਸਲ ਨੇ ਲਿਖਿਆ ਕਿ, “ਗਾਜ਼ੀਆਬਾਦ ਦੇ ਇੱਕ ਵਾਇਰਲ ਵੀਡੀਓ ਵਿੱਚ ਆਪਣੇ ਆਪ ਨੂੰ ਇੱਕ ਹਿੰਦੂਤਵੀ ਕੱਟੜਪੰਥੀ ਕਹਿਣ ਵਾਲੇ ਸ਼੍ਰਿੰਗੀ ਨੰਦਨ ਯਾਦਵ ਨੂੰ ਇੱਕ ਨਾਬਾਲਗ ਮੁਸਲਿਮ ਲੜਕੇ ਦੀ ਬੇਰਹਿਮੀ ਨਾਲ ਕੁੱਟਮਾਰ ਅਤੇ ਗਾਲਾਂ ਕੱਢਦਿਆਂ ਹੋਇਆਂ ਵੇਖਿਆ ਜਾ ਸਕਦਾ ਹੈ।