‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਨਾਲ ਜੂਝ ਰਹੀ ਪੂਰੀ ਦੁਨੀਆ ਨੂੰ ਕੋਰੋਨਾ ਤੋਂ ਬਚਣ ਲਈ ਇਸ ਸਮੇਂ ਕੋਰੋਨਾ ਵੈਕਸੀਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਕੋਰੋਨਾ ਵੈਕਸੀਨ ਦੀ ਕੁੱਝ ਮਹੀਨਿਆਂ ‘ਚ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਦੁਨੀਆ ਦੇ ਕਈ ਦੇਸ਼ਾਂ ਦੇ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਲਈ ਦਿਨ-ਰਾਤ ਡਟੇ ਹੋਏ ਹਨ। ਇਸਦੇ ਚੱਲਦਿਆਂ WHO ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ।

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ‘ ਕੋਰੋਨਾ ਵੈਕਸੀਨ ਕੋਈ ਜਾਦੂਈ ਗੋਲੀ ਨਹੀਂ ਹੋਵੇਗੀ ਜੋ ਪਲਕ ਝਪਕਦਿਆਂ ਹੀ ਕੋਰੋਨਾ ਵਾਇਰਸ ਨੂੰ ਖਤਮ ਕਰ ਦੇਵੇਗੀ।’  WHO ਦੇ ਡਾਇਰੈਕਟਰ ਟੇਡ੍ਰੋਸ ਨੇ ਕਿਹਾ ਕਿ ਫਿਲਹਾਲ ਅਸੀਂ ਲੰਮਾ ਪੈਂਡਾ ਤੈਅ ਕਰਨਾ ਹੈ। ਇਸ ਲਈ ਸਾਰਿਆਂ ਨੂੰ ਇਕੱਠੇ ਮਿਲ ਕੇ ਯਤਨ ਕਰਨੇ ਚਾਹੀਦੇ ਹਨ।

WHO ਦੇ ਡਾਇਕੈਰਟਰ ਟੇਡ੍ਰੋਸ ਨੇ ਕਿਹਾ ਕਿ ਵੈਕਸੀਨ ‘ਤੇ ਰਾਸ਼ਟਰਵਾਦ ਚੰਗਾ ਨਹੀਂ ਹੈ। ਇਹ ਦੁਨੀਆ ਦੀ ਮਦਦ ਨਹੀਂ ਕਰੇਗਾ। ਟੇਡ੍ਰੋਸ ਨੇ ਜੇਨੇਵਾ ‘ਚ WHO ਦੇ ਦਫ਼ਤਰ ਤੋਂ ਵੀਡੀਓ ਲਿੰਕ ਰਾਹੀਂ ਅਮਰੀਕਾ ‘ਚ ਐਸਪਨ ਸਿਕਿਓਰਟੀ ਫੋਰਮ ਨੂੰ ਦੱਸਿਆ ਕਿ, ‘ਦੁਨੀਆ ਨੂੰ ਤੇਜ਼ੀ ਨਾਲ ਠੀਕ ਹੋਣ ਲਈ, ਇੱਕੋ ਵੇਲੇ ਠੀਕ ਹੋਣਾ ਹੋਵੇਗਾ ਕਿਉਂਕਿ ਅਰਥਵਿਵਸਥਾ ਆਪਸ ‘ਚ ਜੁੜੀ ਹੋਈ ਹੈ। ਦੁਨੀਆ ਦੇ ਸਿਰਫ ਕੁੱਝ ਹਿੱਸੇ ਜਾਂ ਸਿਰਫ ਕੁੱਝ ਦੇਸ਼ ਸੁਰੱਖਿਅਤ ਜਾਂ ਠੀਕ ਨਹੀਂ ਹੋ ਸਕਦੇ। ਸਭ ਨੂੰ ਇੱਕੋ ਸਮੇਂ ਠੀਕ ਹੋਣਾ ਹੋਵੇਗਾ।’

Leave a Reply

Your email address will not be published. Required fields are marked *