International

ਕੋਰੋਨਾ ਤੋਂ ਬਾਅਦ ਆਇਆ ਇੱਕ ਹੋਰ ਵਾਇਰਸ, ਦੱਖਣੀ ਕੋਰੀਆ ‘ਚ ਮਾਰੇ ਜਾ ਰਹੇ ਹਜ਼ਾਰਾਂ ਸੂਰ

‘ਦ ਖ਼ਾਲਸ ਬਿਊਰੋ ( ਸਿਯੋਲ ) :- ਕੋੋਰੋਨਾਵਾਇਰਸ ਤੋਂ ਬਾਅਦ ਦੱਖਣੀ ਕੋਰੀਆ ਵਿੱਚ ਅਫਰੀਕੀ ਸਵਾਈਨ ਫਲੂ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਗੈਂਗਵੋਨ ‘ਚ ਸਥਿਤ ਫਾਰਮ ਵਿੱਚ ਤਿੰਨ ਮਰੇ ਹੋਏ ਸੂਰਾਂ ਦਾ ਪੋਸਟਮਾਰਟਮ ਕੀਤਾ ਗਿਆ, ਜਿਸ ਤੋਂ ਪਤਾ ਚੱਲਿਆ ਕਿ ਇੰਨਾਂ ਸੂਰਾਂ ਵਿੱਚ ਅਫਰੀਕੀ ਸਵਾਈਨ ਫਲੂ ਦਾ ਵਾਇਰਸ ਮਿਲਿਆ ਹੈ।

ਪਿਛਲੇ ਸਾਲ ਮਾਰੇ ਗਏ ਸਨ 400,000 ਸੂਰ 

ਸਰਕਾਰੀ ਅਧਿਕਾਰੀਆਂ ਨੇ ਖੇਤੀ ਮੰਤਰਾਲੇ ਦੇ ਨਿਰਦੇਸ਼ਾਂ ਮੁਤਾਬਿਕ ਫਾਰਮ ਵਿੱਚ 10 ਕਿੱਲੋਮੀਟਰ ਦੇ ਦਾਇਰੇ ਵਿੱਚ 1500 ਸੂਰ ਨੂੰ ਮਾਰ ਦਿੱਤਾ ਹੈ, ਹਾਲਾਂਕਿ ਇਹ ਸੂਰ ਨਾਲ ਇਨਸਾਨ ਵਿੱਚ ਫਲੂ ਫੈਲਣ ਦੀ ਨਾ ਦੇ ਬਰਾਬਰ ਸੰਭਾਵਨਾ ਹੈ, 14 ਸਾਲ ਤੋਂ ਫਾਰਮ ਵਿੱਚ ਇਹ ਫਲੂ ਫੈਲ ਰਿਹਾ ਹੈ, ਇਸ ਤੋਂ ਬਾਅਦ ਤਕਰੀਬਨ 400,000 ਸੂਅਰ ਮਾਰੇ ਜਾ ਚੁੱਕੇ ਹਨ।