India Punjab

ਗੈਸ ਸਿਲੰਡਰ ਦਾ ਨਵਾਂ ਝਟਕਾ, ਨਵੀਂ ਕੀਮਤ ਸੁਣ ਕੇ ਨਿਕਲ ਜਾਵੇਗਾ ਤ੍ਰਾਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਗੈਸ ਸਿਲੰਡਰ ਨੇ ਲੋਕਾਂ ਨੂੰ ਇਕ ਵਾਰ ਫਿਰ ਝਟਕਾ ਦਿੱਤਾ ਹੈ। ਅਗਸਤ ਦੇ ਪਹਿਲੇ ਦਿਨ ਹੀ ਲੋਕਾਂ ਲਈ ਗੈਸ ਸਿਲੰਡਰ ਦੀ ਕੀਮਤ ਪਰੇਸ਼ਾਨ ਕਰਨ ਵਾਲੀ ਹੈ।ਜਾਣਕਾਰੀ ਅਨੁਸਾਰ ਸਰਕਾਰੀ ਤੇਲ ਕੰਪਨੀਆਂ ਨੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ 73 ਰੁਪਏ 5 ਪੈਸੇ ਪ੍ਰਤੀ ਸਿਲੰਡਰ ਵਾਧਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਸ ਮਹੀਨੇ ਵਪਾਰਕ ਵਰਤੋਂ ਦੇ ਸਿਲੰਡਰਾਂ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ।ਰਾਜਧਾਨੀ ਦਿੱਲੀ ਵਿੱਚ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 1500 ਰੁਪਏ ਤੋਂ ਵਧ ਕੇ 1623 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ।ਵਪਾਰਕ ਕੰਮਾਂ ਵਿਚ ਸਿਲੰਡਰ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਇਹ ਪਰੇਸ਼ਾਨ ਕਰਨ ਵਾਲੀ ਖਬਰ ਹੈ ਤੇ ਉਨ੍ਹਾਂ ਦੀ ਜੇਬ੍ਹ ਉੱਤੇ ਵਾਧੂ ਬੋਝ ਪੈਣ ਵਾਲਾ ਹੈ।

ਹਾਲਾਂਕਿ 14.2 ਕਿਲੋਗ੍ਰਾਮ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।ਜੁਲਾਈ ਵਿੱਚ ਤੇਲ ਕੰਪਨੀਆਂ ਨੇ ਗੈਸ ਸਿਲੰਡਰ ਵਿੱਚ 25 ਰੁਪਏ 50 ਪੈਸੇ ਪ੍ਰਤੀ ਸਿਲੰਡਰ ਕੀਮਤ ਵਧਾਈ ਸੀ।ਦਿੱਲੀ ਵਿੱਚ 14.2 ਕਿਲੋ ਗੈਰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 834.50 ਰੁਪਏ ਹੈ।ਕੋਲਕਾਤਾ ਵਿੱਚ ਗੈਸ ਸਿਲੰਡਰ 861 ਰੁਪਏ, ਮੁੰਬਈ ਵਿੱਚ 834.50 ਰੁਪਏ ਅਤੇ ਚੇਨਈ ਵਿੱਚ 850.50 ਰੁਪਏ ਪ੍ਰਤੀ ਸਿਲੰਡਰ ਮਿਲ ਰਿਹਾ ਹੈ।