Punjab

ਅੱਜ ਤੋਂ ਪੰਜਾਬ ਵਿੱਚ ਮੁੜ ਖੁੱਲ੍ਹੇ ਕਾਲਜ ਅਤੇ ਯੂਨੀਵਰਸਿਟੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਪੰਜਾਬ ਵਿੱਚ ਅੱਜ ਤੋਂ ਮੁੜ ਕਾਲਜ ਅਤੇ ਯੂਨੀਵਰਸਿਟੀਆਂ ਖੁੱਲ੍ਹ ਗਈਆਂ ਹਨ। ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਵੇਖਦਿਆਂ ਸਰਕਾਰ ਨੇ ਇਹ ਫੈਸਲਾ ਲਿਆ ਹੈ। ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਕੋਰੋਨਾ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਪਟਿਆਲਾ, ਬਠਿੰਡਾ, ਸਮਾਣਾ, ਸੰਗਰੂਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਕਾਲਜ-ਯੂਨੀਵਰਸਿਟੀਆਂ ਖੋਲ੍ਹੀਆਂ ਗਈਆਂ ਹਨ। ਕਾਲਜਾਂ-ਯੂਨੀਵਰਸਿਟੀਆਂ ਵਿੱਚ ਥਰਮਲ ਸਕੀਰੀਨਿੰਗ, ਸੈਨੇਟਾਈਜੇਸ਼ਨ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ।

ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼

  • ਸਾਰੇ ਸਟਾਫ ਮੈਂਬਰਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਦਿੱਤੀ ਹਦਾਇਤ।
  • ਪਹਿਲੇ ਪੜਾਅ ਵਿੱਚ ਫਾਈਨਲ ਈਅਰ ਦੇ ਵਿਦਿਆਰਥੀਆਂ ਨੂੰ ਮਿਲੀ ਮਨਜ਼ੂਰੀ।
  • ਸਿਰਫ 50 ਫੀਸਦੀ ਵਿਦਿਆਰਥੀਆਂ ਦੀ ਆਮਦ ਨੂੰ ਮਿਲੀ ਮਨਜ਼ੂਰੀ।
  • ਬਾਕੀ ਵਿਦਿਆਰਥੀਆਂ ਲਈ ਆਨਲਾਈਨ ਕਲਾਸਾਂ ਲਾਉਣ ਦੇ ਨਿਰਦੇਸ਼ ਜਾਰੀ ਕੀਤੇ।
  • ਕਾਲਜ ਦੀ ਸਮਰੱਥਾ ਮੁਤਾਬਕ 50 ਫੀਸਦੀ ਤੋਂ ਵੱਧ ਵਿਦਿਆਰਥੀ ਵੀ ਬੁਲਾਏ ਜਾ ਸਕਦੇ ਹਨ।
  • ਹੌਸਟਲ ਵਿੱਚ ਵੀ ਸਿਰਫ 50 ਫੀਸਦੀ ਵਿਦਿਆਰਥੀਆਂ ਨੂੰ ਰਹਿਣ ਦੀ ਮਿਲੀ ਮਨਜ਼ੂਰੀ।
  • ਹੌਸਟਲ ਵਿੱਚ ਇੱਕ ਵਿਦਿਆਰਥੀ ਨੂੰ ਇੱਕ ਹੀ ਰੂਮ ਕੀਤਾ ਜਾਵੇਗਾ ਅਲਾਟ।
  • ਕੰਟੀਨ, ਲਾਇਬ੍ਰੇਰੀ ਅਤੇ ਹੋਰ ਥਾਂਵਾਂ ‘ਤੇ ਸੋਸ਼ਲ ਡਿਸਟੈਂਸਿੰਗ ਹੋਵੇਗੀ ਜ਼ਰੂਰੀ।
  • ਸਮੇਂ-ਸਮੇਂ ‘ਤੇ ਅਰੋਗਿਆਸੇਤੂ ਐਪ ਅਪਡੇਟ ਕਰਨ ਦੇ ਦਿੱਤੇ ਨਿਰਦੇਸ਼।
  • ਕਾਲਜ ਵਿੱਚ ਬਾਹਰੀ ਲੋਕ ਨਹੀਂ ਹੋ ਸਕਣਗੇ ਦਾਖਲ।
  • ਕਾਲਜ ਵਿੱਚ ਐਂਟਰੀ ਅਤੇ ਐਗਜ਼ਿਟ ਗੇਟ ਵੱਖ-ਵੱਖ ਰੱਖੇ ਗਏ ਹਨ।