India Punjab

ਜਲ੍ਹਿਆਂਵਾਲਾ ਬਾਗ ਸਮੇਤ ਪੰਜਾਬ ‘ਚ ਸ਼ਹੀਦਾਂ ਦੀ ਹਰ ਥਾਂ ਤੋਂ ਸਿੰਘੂ ਅਤੇ ਟਿਕਰੀ ਬਾਰਡਰ ਪਹੁੰਚੇ ਮਿੱਟੀ ਦੇ ਘੜ੍ਹੇ, ਦੇਖੋ ਤਸਵੀਰਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਬਸੰਤੀ ਪੱਗਾਂ ਬੰਨ੍ਹ ਕੇ ਨੌਜਵਾਨਾਂ ਦਾ ਕਾਫਲਾ ਸਿੰਘੂ ਬਾਰਡਰ ਪਹੁੰਚਿਆ।

ਨੌਜਵਾਨਾਂ ਨੇ ਹੱਥਾਂ ਵਿੱਚ ਕਿਸਾਨੀ ਝੰਡੇ ਫੜ੍ਹ ਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਸਮਾਗਮ ਵਿੱਚ ਸ਼ਮੂਲੀਅਤ ਕੀਤੀ।

ਸਿੰਘੂ ਬਾਰਡਰ ਦੀ ਸਟੇਜ ‘ਤੇ ਕਿਸਾਨਾਂ ਸਮੇਤ ਔਰਤਾਂ ਵੱਲੋਂ ਵੀ ਤਕਰੀਰਾਂ ਕੀਤੀਆਂ ਜਾ ਰਹੀਆਂ ਹਨ।

ਕਿਸਾਨਾਂ ਵੱਲੋਂ ਸ਼ਹੀਦਾਂ ਨਾਲ ਜੁੜੇ ਇਤਿਹਾਸਕ ਸਥਾਨਾਂ ਸੁਨਾਮ, ਖਟਕੜ ਕਲਾਂ, ਸ਼੍ਰੀ ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਸਰਾਭਾ, ਜਲ੍ਹਿਆਂਵਾਲਾ ਬਾਗ, ਹੁਸੈਨੀਵਾਲਾ, ਚਮਕੌਰ ਸਾਹਿਬ ਤੋਂ ਮਿੱਟੀ ਇਕੱਠੀ ਕਰਕੇ ਸਿੰਘੂ ਅਤੇ ਟਿਕਰੀ ਬਾਰਡਰ ਦੀ ਸਟੇਜ ‘ਤੇ ਲਿਆਂਦੀ ਗਈ।

ਟਿਕਰੀ ਬਾਰਡਰ ‘ਤੇ ਵੀ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਹਨ।

Comments are closed.