Punjab

ਮੁਹਾਲੀ ‘ਚ ਪੁਲਿਸ ਅਤੇ ਗੈਗਸਟਰਾਂ ਵਿਚਾਲੇ ਮੁੱਠਭੇੜ, 6 ਗੈਗਸਟਰ ਕਾਬੂ

‘ਦ ਖ਼ਾਲਸ ਬਿਊਰੋ:- ਖਰੜ ਦੇ ਸਨੀ ਇਨਕਲੇਵ ਇਲਾਕੇ ਵਿੱਚ ਮੁਹਾਲੀ ਪੁਲਿਸ ਅਤੇ 6 ਗੈਗਸਟਰਾਂ ਵਿਚਾਲੇ ਹੋਈ ਮੁੱਠਭੇੜ ਦੌਰਾਨ ਪੁਲਿਸ ਨੇ ਗੈਗਸਟਰ ਜਾਨ ਬੁੱਟਰ ਸਮੇਤ 6 ਬਦਮਾਸ਼ਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ, ਬਦਮਾਸ਼ਾਂ ਤੋਂ 6 ਹਥਿਆਰ ਵੀ ਬਰਾਮਦ ਕੀਤੇ ਗਏ ਹਨ।

 

ਇਹ ਘਟਨਾ ਦੁਪਹਿਰ 3 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋ ਕ੍ਰਾਈਮ ਕੰਟਰੋਲ (OCCU) ਦੀ ਟੀਮ ਨੂੰ ਸੂਹ ਮਿਲੀ ਕਿ, ਸਨੀ ਇਨਕਲੇਵ (ਖਰੜ) ਨੇੜੇ ਜਲਵਾਯੂ ਟਾਵਰ ਦੇ ਪਿਛੇ ਗੈਗਸਟਰ ਕਿਸੇ ਫਲੈਟ ਵਿੱਚ ਲੁੱਕੇ ਹੋਏ ਸਨ। ਜਦੋ ਪੁਲਿਸ ਨੇ ਸਰਚ ਆਪ੍ਰੇਰਸ਼ਨ ਦੌਰਾਨ ਛਾਪੇ ਮਾਰੀ ਕੀਤੀ ਤਾਂ ਗੈਗਸਟਰਾਂ ਨੇ ਪੁਲਿਸ ‘ਤੇ ਹਮਲਾ ਕਰ ਦਿੱਤਾ, ਪੁਲਿਸ ਵੱਲੋਂ ਜਵਾਬੀ ਕਾਰਵਾਈ ‘ਚ ਗੈਗਸਟਰ ਜਾਨ ਬੁੱਟਰ ਗੋਲੀ ਲੱਗਣ ਨਾਲ ਜਖਮੀ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ 6 ਬਦਮਾਸ਼ਾਂ ਨੂੰ ਹਿਰਾਸਤ ਵਿੱਚ ਲੈ ਲਿਆ।

 

ਆਪ੍ਰੇਰਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਹੀ ਪੁਲਿਸ ਨੇ ਬੈਰੀਕੇਡਿੰਗ ਕਰਕੇ ਸਾਰਾ ਇਲਾਕਾ ਸੀਲ ਕਰ ਲਿਆ ਸੀ।ਜਿਲ੍ਹਾ ਮੋਗਾ ਦਾ ਰਹਿਣ ਵਾਲਾ ਦੱਸੇ ਜਾ ਰਹੇ ਗੈਗਸਟਰ ਬੁੱਟਰ  ਗੋਲੀ ਲੱਗਣ ਕਾਰਨ ਗੰਭੀਰ ਹਾਲਤ ਵਿੱਚ ਜਖ਼ਮੀ ਹੋ ਗਿਆ, ਜਿਸ ਕਾਰਨ ਉਸ ਨੂੰ ਚੰਡੀਗੜ੍ਹ PGI ਰੈਫਰ ਕਰ ਦਿੱਤਾ ਗਿਆ ਹੈ। ਗੈਗਸਟਰ ਬੁੱਟਰ ਖਿਲਾਫ ਪਹਿਲਾਂ ਹੀ 20 ਦੇ ਕਰੀਬ ਕੇਸ ਦਰਜ ਹੋਏ ਹਨ।

Comments are closed.