India

ਚੀਨ ਨੇ ਫਿਰ ਚਲੀ ਚਾਲ, LAC ‘ਤੇ ਚੀਨੀ ਫੌਜਾਂ ਦਾ ਖੜ੍ਹਿਆ ਅੱਧਾ ਝੁੰਡ

‘ਦ ਖ਼ਾਲਸ ਬਿਊਰੋ :- ਭਾਰਤ ਸਰਕਾਰ ਵੱਲੋਂ ਅੱਜ ਪੂਰਬੀ ਲੱਦਾਖ ਸੰਬੰਧੀ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਰਕਾਰੀ ਅਧਿਕਾਰੀਆਂ ਮੁਤਾਬਿਕ ਪੂਰਬੀ ਲੱਦਾਖ ’ਚੋਂ ਹਾਲੇ ਤੱਕ ਕੁੱਝ ਚੀਨੀ ਫ਼ੌਜਾਂ ਪਿੱਛੇ ਨਹੀਂ ਹੱਟਿਆ ਹਨ। ਭਾਰਤੀ ਵਿਦੇਸ਼ ਮੰਤਰਾਲੇ ਦਾ ਇਹ ਬਿਆਣ ਉਸ ਸਮੇਂ ਆਇਆ ਹੈ ਜਦੋਂ ਦੋ ਦਿਨ ਪਹਿਲਾਂ ਚੀਨ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਮੁਲਕਾਂ ਵੱਲੋਂ LAC ਤੋਂ ਫ਼ੌਜਾਂ ਜ਼ਿਆਦਾਤਰ ਪਿੱਛੇ ਹੱਟ ਗਈਆਂ ਹਨ।

ਚੀਨ ਨੇ ਇਹ ਵੀ ਕਿਹਾ ਸੀ ਕਿ ਅਸਲ ਕੰਟਰੋਲ ਰੇਖਾ LAC ’ਤੇ ਤਣਾਅ ਲਗਾਤਾਰ ਘਟਦਾ ਜਾ ਰਿਹਾ ਹੈ। ਭਾਰਤ ਨੇ ਕਿਹਾ ਕਿ ਪੂਰਬੀ ਲੱਦਾਖ ‘ਚ ਫੌਜਾਂ ਹਟਾਉਣ ਦਾ ਅਮਲ ਪੂਰਾ ਕਰਨ ਲਈ ਅਜੇ ਫੌਜ ਪੱਧਰ ’ਤੇ ਅੱਗੇ ਵੀ ਮੀਟਿੰਗਾਂ ਕਰਨ ਦੀ ਲੋੜ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਉਮੀਦ ਜਤਾਈ ਕਿ ਚੀਨ ਪੂਰੀ ਤਰ੍ਹਾਂ ਫੌਜਾਂ ਨੂੰ ਹਟਾਉਣ ਦੇ ਅਮਲ ਵਿੱਚ ਇਮਾਨਦਾਰੀ ਵਰਤੇਗਾ। ਜਦਕਿ ਕਿ ਵਿਦੇਸ਼ ਵਿਭਾਗ ਦੇ ਬੁਲਾਰੇ ਦੇ ਬਿਆਣ ਮੁਤਾਬਿਕ ਕੁੱਝ ਮਿੰਟਾਂ ਬਾਅਦ ਭਾਰਤ ਵਿਚਲੇ ਚੀਨੀ ਰਾਜਦੂਤ ਸੁਨ ਵੀਡੋਂਗ ਨੇ ਮੁੜ ਗਲਵਾਨ ਵਾਦੀ ‘ਚ ਭਾਰਤੀ ਫੌਜ ਵੱਲੋਂ ਫੌਜੀ ਕਮਾਂਡਰਾਂ ਵਿਚਾਲੇ ਹੋਏ ਸਮਝੌਤੇ ਨੂੰ ਤੋੜਨ ਦਾ ਦੋਸ਼ ਲਾਇਆ।